12.4 C
Alba Iulia
Monday, May 13, 2024

ਸਿਧਾਰਥ ਨਾਲ ਵਿਆਹ ਲਈ ਜੈਸਲਮੇਰ ਪੁੱਜੀ ਕਿਆਰਾ

Must Read


ਜੈਪੁਰ: ਅਦਾਕਾਰ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਵਾਉਣ ਲਈ ਅਦਾਕਾਰਾ ਕਿਆਰਾ ਅਡਵਾਨੀ ਅੱਜ ਮੁਕੇਸ਼ ਅੰਬਾਨੀ ਦੇ ਚਾਰਟਰਡ ਜਹਾਜ਼ ਵਿੱਚ ਡਿਜ਼ਾਈਨਰ ਮਨੀਸ਼ ਮਲਹੋਤਰਾ ਤੇ ਉਸ ਦੀ ਟੀਮ ਨਾਲ ਜੈਸਲਮੇਰ ਪਹੁੰਚ ਗਈ ਹੈ। ਇਸ ਅਦਾਕਾਰ ਜੋੜੀ ਦੇ ਭਲਕੇ ਹੋਣ ਵਾਲੇ ਵਿਆਹ ਸਮਾਗਮ ਦੀਆਂ ਤਿਆਰੀਆਂ ਲਈ ਸੂਰਿਆਗੜ੍ਹ ਪੈਲੇਸ ਨੂੰ ਪੂਰੀ ਤਰ੍ਹਾਂ ਸਜਾ ਦਿੱਤਾ ਗਿਆ ਹੈ। ਇਸ ਵਿਆਹ ਸਬੰਧੀ ਸਾਰੇ ਪ੍ਰਬੰਧ ਹੁਣ ਤੱਕ ਪਰਦੇ ਹੇਠ ਰਹਿ ਕੇ ਹੀ ਕੀਤੇ ਜਾ ਰਹੇ ਸਨ ਪਰ ਕਿਆਰਾ ਦੇ ਜੈਸਲਮੇਰ ਪਹੁੰਚਣ ਨਾਲ ਹੁਣ ਸਪੱਸ਼ਟ ਹੋ ਗਿਆ ਹੈ ਕਿ ਦੋਵੇਂ ਅਦਾਕਾਰ ਆਪਣੇ ਜੀਵਨ ਦਾ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ। ਦੂਜੇ ਪਾਸੇ ਜੈਸਲਮੇਰ ਪਹੁੰਚਣ ‘ਤੇ ਕਿਆਰਾ ਅਡਵਾਨੀ ਦੇ ਪ੍ਰਸ਼ੰਸਕਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਵਿਆਹ ਸਮਾਗਮ ਐਤਵਾਰ ਤੋਂ ਸ਼ੁਰੂ ਹੋਣਗੇ। ਕੁਝ ਮਹਿਮਾਨ ਅੱਜ ਜੈਸਲਮੇਰ ਪਹੁੰਚ ਰਹੇ ਹਨ ਤੇ ਬਾਕੀ ਭਲਕੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਵੇਲੇ ਪਹੁੰਚਣਗੇ। ਅਦਾਕਾਰ ਜੋੜੀ ਦੇ ਵਿਆਹ ਸਮਾਗਮ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਨੂੰ ਧਿਆਨ ‘ਚ ਰੱਖਦੇ ਹੋਏ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜੈਸਲਮੇਰ ਹਵਾਈ ਅੱਡੇ ‘ਤੇ ਵੀ ਵੱਡੀ ਗਿਣਤੀ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -