12.4 C
Alba Iulia
Thursday, May 2, 2024

ਕਿੰਗ ਖ਼ਾਨ ਨੇ ਆਪਣੇ ਪ੍ਰਸ਼ੰਸਕ ਨੂੰ ਦੱਸੀ ‘ਪਠਾਨ’ ਦੀ ਅਸਲ ਕਮਾਈ

Must Read


ਨਵੀਂ ਦਿੱਲੀ: ਅਦਾਕਾਰ ਸ਼ਾਹਰੁਖ ਖ਼ਾਨ ਨੇ ਟਵਿੱਟਰ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਸ਼ੁਰੂ ਕੀਤੇ ‘ਆਸਕ ਮੀ ਐਨੀਥਿੰਗ’ ਸੈਸ਼ਨ ਦੌਰਾਨ ਇੱਕ ਪ੍ਰਸ਼ੰਸਕ ਵੱਲੋਂ ਫਿਲਮ ‘ਪਠਾਨ’ ਦੀ ਅਸਲ ਕਮਾਈ ਸਬੰਧੀ ਪੁੱਛੇ ਗਏ ਸਵਾਲ ਦਾ ਬੜਾ ਹੀ ਦਿਲਚਸਪ ਤੇ ਢੁੱਕਵਾਂ ਜਵਾਬ ਦਿੱਤਾ ਹੈ। ‘ਪਠਾਨ’ ਦੀ ਅਸਲ ਕਮਾਈ ਬਾਰੇ ਪੁੱਛੇ ਇਸ ਸਵਾਲ ਦੇ ਜਵਾਬ ‘ਚ ਸ਼ਾਹਰੁਖ ਖ਼ਾਨ ਨੇ ਕਿਹਾ, ‘5000 ਕਰੋੜ ਪਿਆਰ, 3000 ਕਰੋੜ ਹੱਲਾਸ਼ੇਰੀ, 3250 ਜੱਫੀਆਂ…ਦੋ ਕਰੋੜ ਮੁਸਕੁਰਾਹਟਾਂ ਅਤੇ ਹਾਲੇ ਹੋਰ ਜਾਰੀ ਹੈ। ਤੇਰਾ ਅਕਾਊਂਟ ਕੀ ਆਖਦਾ ਹੈ?’ ਜ਼ਿਕਰਯੋਗ ਹੈ ਕਿ ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਤੇ ਯਸ਼ ਰਾਜ ਫਿਲਮਜ਼ ਵੱਲੋਂ ਬਣਾਈ ਗਈ ਫਿਲਮ ‘ਪਠਾਨ’ ਇਸ ਸਾਲ 25 ਜਨਵਰੀ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਗਈ ਸੀ ਜਿਸ ਨੂੰ ਵਿਸ਼ਵ ਭਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -