12.4 C
Alba Iulia
Monday, April 29, 2024

ਬਾਬਾ ਜੱਸਾ ਸਿੰਘ ਦੀ ਬਰਸੀ ਮੌਕੇ ਕਬੱਡੀ ਟੂਰਨਾਮੈਂਟ ਕਰਵਾਇਆ

Must Read


ਜ਼ੀਰਾ: ਬਾਬਾ ਜੱਸਾ ਸਿੰਘ ਦੀ 41ਵੀਂ ਸਾਲਾਨਾ ਬਰਸੀ ਪਿੰਡ ਬਸਤੀ ਬੂਟੇ ਵਾਲੀ (ਜ਼ੀਰਾ) ‘ਚ ਗੁਰਦੁਆਰਾ ਤੀਰਥਸਰ ਸਾਹਿਬ ਵਿਖੇ ਮਨਾਈ ਗਈ। ਇਸ ਮੌਕੇ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਹਲਕਾ ਜ਼ੀਰਾ, ਬਲਾਕ ਸਮਿਤੀ ਦੇ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ ਨੇ ਸ਼ਿਰਕਤ ਕੀਤੀ। ਕਬੱਡੀ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਨੌਜਵਾਨਾਂ ‘ਤੇ ਹਮੇਸ਼ਾ ਮਾਣ ਹੈ, ਜਿਨ੍ਹਾਂ ਨੇ ਮਾਂ ਖੇਡ ਕਬੱਡੀ ਦਾ ਮਾਣ-ਸਨਮਾਨ ਕੌਮਾਂਤਰੀ ਪੱਧਰ ‘ਤੇ ਬਣਾਇਆ ਹੈ। ਕਬੱਡੀ ਟੂਰਨਾਮੈਂਟ ਦਾ ਪਹਿਲਾ ਇਨਾਮ 51 ਹਜ਼ਾਰ ਰੁਪਏ ਰਾਜਬੀਰ ਸਿੰਘ ਭੱਠੇ ਵਾਲੇ ਵੱਲੋਂ ਤਕਸੀਮ ਕੀਤਾ ਗਿਆ। ਇਸ ਦੌਰਾਨ ਦਰਸ਼ਨ ਸਿੰਘ ਪ੍ਰਧਾਨ, ਬਾਬਾ ਮੱਖਣ ਸਿੰਘ, ਪਰਗਟ ਸਿੰਘ, ਸੁਖਵਿੰਦਰ ਸਿੰਘ ਛਿੰਦਾ ਆਦਿ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਆਈਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -