ਮੁੰਬਈ, 9 ਫਰਵਰੀ
ਏਅਰ ਇੰਡੀਆ ਦਾ ਸੰਚਾਲਨ ਚਾਲਕ ਦਲ ਦੇ ਮੈਂਬਰਾਂ ਦੀ ਕਮੀ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਸੂਤਰ ਨੇ ਦੱਸਿਆ ਕਿ ਇਸ ਕਾਰਨ ਅਮਰੀਕਾ ਅਤੇ ਕੈਨੇਡਾ ਦੀਆਂ ਕੁਝ ਉਡਾਣਾਂ ਜਾਂ ਤਾਂ ਰੱਦ ਹੋ ਰਹੀਆਂ ਹਨ ਜਾਂ ਉਨ੍ਹਾਂ ਦੀ ਰਵਾਨਗੀ ਵਿਚ ਦੇਰੀ ਹੋ ਰਹੀ ਹੈ। ਟਾਟਾ ਸਮੂਹ ਦੀ ਕੰਪਨੀ ਏਅਰ ਇੰਡੀਆ ਨੂੰ ਵੀ ਚਾਲਕ ਦਲ ਦੀ ਕਮੀ ਕਾਰਨ ਪਿਛਲੇ ਸਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਏਅਰ ਇੰਡੀਆ ਦੇਸ਼ ਦੀ ਇਕਲੌਤੀ ਏਅਰਲਾਈਨ ਹੈ ਜੋ ‘ਲੰਬੀ ਦੂਰੀ ਦੀਆਂ ਉਡਾਣਾਂ’ ਚਲਾਉਂਦੀ ਹੈ। 16 ਘੰਟਿਆਂ ਤੋਂ ਵੱਧ ਸਮੇਂ ਦੀਆਂ ਉਡਾਣਾਂ ਇਸ ਸ਼੍ਰੇਣੀ ਵਿੱਚ ਆਉਂਦੀਆਂ ਹਨ।