ਮੁੰਬਈ, 9 ਫਰਵਰੀ
ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਕੇਂਦਰ ਦੁਆਰਾ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦਾ ਉਦੇਸ਼ 2047 ਤੱਕ ਭਾਰਤ ਵਿੱਚ ਇਸਲਾਮ ਦਾ ਸ਼ਾਸਨ ਸਥਾਪਤ ਕਰਨਾ ਸੀ। ਏਜੰਸੀ ਮੁਤਾਬਕ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਵਿਦੇਸ਼ੀ ਜਾਂ ਹੋਰ ਸੰਗਠਨਾਂ ਦੀ ਮਦਦ ਨਾਲ ਹਥਿਆਰ ਅਤੇ ਗੋਲਾ-ਬਾਰੂਦ ਹਾਸਲ ਕਰਨ ਦੀ ਵੀ ਸਾਜ਼ਿਸ਼ ਸੀ। ਏਟੀਐੱਸ ਨੇ ਪਿਛਲੇ ਹਫ਼ਤੇ ਸਥਾਨਕ ਅਦਾਲਤ ਵਿੱਚ ਪੰਜ ਪੀਐੱਫਆਈ ਮੈਂਬਰਾਂ ਖ਼ਿਲਾਫ਼ ਦਾਇਰ ਚਾਰਜਸ਼ੀਟ ਵਿੱਚ ਇਹ ਗੱਲ ਕਹੀ ਹੈ।