ਨਵੀਂ ਦਿੱਲੀ, 17 ਫਰਵਰੀ
ਭਾਰਤੀ ਟੀਮ ਨੇ ਇਥੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਅੱਜ ਆਸਟਰੇਲੀਆ ਨੂੰ ਪਹਿਲੀ ਪਾਰੀ ‘ਚ 263 ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਅੱਜ ਦੀ ਖੇਡ ਖ਼ਤਮ ਹੋਣ ਤੱਕ ਬਿਨਾਂ ਵਿਕਟ ਗੁਆਏ 21 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ 13 ਅਤੇ ਕੇਐੱਲ ਰਾਹੁਲ ਚਾਰ ਦੌੜਾਂ ਬਣਾ ਕੇ ਕਰੀਜ਼ ‘ਤੇ ਹਨ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਉਸਮਾਨ ਖਵਾਜ਼ਾ (81 ਦੌੜਾਂ) ਅਤੇ ਪੀਟਰ ਹੈਂਡਸਕੌਮ (ਨਾਬਾਦ 72) ਦੇ ਅਰਧ ਸੈਂਕੜਿਆਂ ਦੇ ਆਧਾਰ ‘ਤੇ ਪਹਿਲੀ ਪਾਰੀ ‘ਚ 263 ਦੌੜਾਂ ਬਣਾਈਆਂ। ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਚਾਰ ਵਿਕਟਾਂ ਲਈਆਂ, ਜਦਕਿ ਸਪਿੰਨਰ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਭਾਰਤ ਨੇ ਨਾਗਪੁਰ ਵਿੱਚ ਪਹਿਲਾ ਟੈਸਟ ਕ੍ਰਿਕਟ ਮੈਚ ਪਾਰੀ ਦੇ ਫਰਕ ਨਾਲ ਜਿੱਤਣ ਵਾਲੀ ਟੀਮ ਵਿੱਚ ਇੱਕ ਬਦਲਾਅ ਕਰਦਿਆਂ ਸੂਰਿਆਕੁਮਾਰ ਯਾਦਵ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਲਿਆ ਹੈ। ਆਸਟਰੇਲੀਆ ਨੇ ਆਪਣੀ ਟੀਮ ‘ਚ ਦੋ ਬਦਲਾਅ ਕੀਤੇ ਹਨ। ਉਸ ਨੇ ਮੈਟ ਰੇਨਸ਼ਾਅ ਦੀ ਜਗ੍ਹਾ ਟ੍ਰੇਵਿਸ ਹੈੱਡ ਅਤੇ ਸਕਾਟ ਬੋਲੈਂਡ ਦੀ ਜਗ੍ਹਾ ਮੈਥਿਊ ਕੁਹਨਮੈਨ ਨੂੰ ਟੈਸਟ ਡੈਬਿਊ ਕਰਨ ਲਈ ਜਗ੍ਹਾ ਦਿੱਤੀ ਹੈ।