ਵਾਸ਼ਿੰਗਟਨ, 17 ਫਰਵਰੀ
ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ‘ਸਥਿਤੀ ਨੂੰ ਬਦਲਣ’ ਲਈ ਚੀਨ ਦੇ ਫੌਜੀ ਹਮਲੇ ਦਾ ਵਿਰੋਧ ਕਰਦੇ ਹੋਏ ਅਮਰੀਕੀ ਸੈਨੇਟ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਅਨਿੱਖੜਵੇਂ ਅੰਗ ਵਜੋਂ ਮਾਨਤਾ ਦੇਣ ਲਈ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ ਵਿਚ ਚੀਨ ਨੂੰ ਅਸਲ ਕੰਟਰੋਲ ਰੇਖਾ ‘ਤੇ ਸਥਿਤੀ ਨੂੰ ਬਦਲਣ, ਵਿਵਾਦਿਤ ਖੇਤਰਾਂ ਵਿਚ ਪਿੰਡ ਬਣਾਉਣ, ਭਾਰਤੀ ਰਾਜ ਅਰੁਣਾਚਲ ਦੇ ਸ਼ਹਿਰਾਂ ਅਤੇ ਖੇਤਰਾਂ ਲਈ ਆਪਣੀ ਭਾਸ਼ਾ ਦੇ ਨਾਵਾਂ ਵਾਲੇ ਨਕਸ਼ੇ ਪ੍ਰਕਾਸ਼ਿਤ ਕਰਨ ਅਤੇ ਭੂਟਾਨ ਵਿਚ ਚੀਨੀ ਟਿਕਾਣਿਆਂ ਦੀ ਸਥਾਪਨਾ ਕਰਨ ਦੀ ਨਿੰਦਾ ਕੀਤੀ ਗਈ ਹੈ।