12.4 C
Alba Iulia
Monday, March 11, 2024

ਫਿਜੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ ਦਾ ਮਹੱਤਵਪੂਰਨ ਭਾਈਵਾਲ: ਜੈਸ਼ੰਕਰ

Must Read


ਸੁਵਾ, 16 ਫਰਵਰੀ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ਫਿਜੀ ਭਾਰਤ ਦਾ ਇਕ ਮਹੱਤਵਪੂਰਨ ਭਾਈਵਾਲ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਫਿਜੀ ਦੀ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਹੈ ਕਿ ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਨਾਲ ਨਵੀਂ ਦਿੱਲੀ ਦੇ ਅਹਿਮ ਹਿੱਤ ਜੁੜੇ ਹੋਏ ਹਨ। ਸੁਵਾ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਲਿਗਾਮਾਮਦਾ ਰਾਬੁਕਾ ਨਾਲ ਦੋਵਾਂ ਮੁਲਕਾਂ ਦੇ ਭਵਿੱਖੀ ਸਬੰਧਾਂ ਬਾਰੇ ਚਰਚਾ ਹੋਈ ਹੈ। ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਲਿਗਾਮਾਮਦਾ ਰਾਬੁਕਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਫਿਜੀ ਨੇ ਵੀਜ਼ੇ ਤੋਂ ਛੋਟ ਬਾਰੇ ਸਮਝੌਤੇ ਉਤੇ ਸਹੀ ਪਾਈ ਹੈ। ਇਸ ਨਾਲ ਦੋਵਾਂ ਮੁਲਕਾਂ ‘ਚ ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ, ‘ਅਸੀਂ ਮੁਲਕ ਦੀ ਉਸਾਰੀ ਵਿਚ ਫਿਜੀ ਦੇ ਭਾਈਵਾਲ ਬਣ ਕੇ ਮਾਣ ਮਹਿਸੂਸ ਕਰ ਰਹੇ ਹਾਂ।’ ਜੈਸ਼ੰਕਰ ਸਿਹਤ, ਸਿੱਖਿਆ, ਖੇਤੀਬਾੜੀ ਤੇ ਹੋਰਨਾਂ ਖੇਤਰਾਂ ਵਿਚ ਫਿਜੀ ਨਾਲ ਭਾਈਵਾਲੀ ਦਾ ਹਵਾਲਾ ਦੇ ਰਹੇ ਸਨ। ਚੀਨ ਬਾਰੇ ਕੋਈ ਚਰਚਾ ਹੋਣ ਬਾਰੇ ਪੁੱਛੇ ਜਾਣ ‘ਤੇ ਸਿਤੀਵੇਨੀ ਨੇ ਕਿਹਾ, ‘ਅਸੀਂ ਆਪਸੀ ਸਹਿਯੋਗ ਤੇ ਆਰਥਿਕਤਾ ਬਾਰੇ ਚਰਚਾ ਕੀਤੀ ਹੈ।’ ਜੈਸ਼ੰਕਰ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਨਾਲ ਜੁੜੇ ਹਿੱਤ ਸਿਆਸੀ, ਸੁਰੱਖਿਆ, ਤਕਨੀਕ ਤੇ ਵਪਾਰ ਦੇ ਪੱਖ ਤੋਂ ਅਹਿਮੀਅਤ ਰੱਖਦੇ ਹਨ। ਜੈਸ਼ੰਕਰ ਫਿਜੀ ਦੇ ਤਿੰਨ ਦਿਨਾਂ ਦੇ ਦੌਰੇ ਉਤੇ ਹਨ। ਉਹ ਇੱਥੇ 12ਵੀਂ ਵਿਸ਼ਵ ਹਿੰਦੀ ਕਾਨਫਰੰਸ ਵਿਚ ਵੀ ਹਿੱਸਾ ਲੈਣਗੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਫਿਜੀ ਨਾਲ ਭਾਰਤ ਦੇ ਇਤਿਹਾਸਕ ਸਬੰਧ ਹਨ। ਹਿੰਦ-ਪ੍ਰਸ਼ਾਂਤ ਵਿਚ ਚੀਨ ਦੇ ਹਮਲਾਵਰ ਰਵੱਈਏ ਦੇ ਸੰਦਰਭ ਵਿਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਫਿਜੀ ਅੱਗੇ ਚੁਣੌਤੀ ਇਹ ਹੈ ਕਿ ਸਬੰਧਾਂ ਨੂੰ ਕਿਵੇਂ ਨਵੇਂ ਸਿਰਿਓਂ ਸਥਾਪਿਤ ਕੀਤਾ ਜਾਵੇ। ਉਨ੍ਹਾਂ ਰਿਸ਼ਤਿਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਤੇ ਪਿਛਲੇ ਕੁਝ ਸਾਲਾਂ ਵਿਚ ਬਣੀਆਂ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਕਰਨ ਉਤੇ ਜ਼ੋਰ ਦਿੱਤਾ। ਜੈਸ਼ੰਕਰ ਨੇ ਇਸ ਮੌਕੇ ਸੁਵਾ ਦੇ ਇੰਡੀਆ ਹਾਊਸ ਵਿਚ ਸਰਦਾਰ ਪਟੇਲ ਦੇ ਬੁੱਤ ਤੋਂ ਪਰਦਾ ਵੀ ਹਟਾਇਆ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -