12.4 C
Alba Iulia
Wednesday, May 8, 2024

ਹੁਣ ਤਾਇਵਾਨ ਦੇ ਇਕ ਦੀਪ ’ਤੇ ਮਿਲਿਆ ਚੀਨੀ ਗੁਬਾਰਾ

Must Read


ਤਾਇਪੇ, 17 ਫਰਵਰੀ

ਦੁਨੀਆਂ ਦੇ ਕਈ ਦੇਸ਼ਾਂ ਵਿੱਚ ਚੀਨ ਵੱਲੋਂ ਸ਼ੱਕੀ ਜਾਸੂਸੀ ਗੁਬਾਰੇ ਭੇਜੇ ਜਾਣ ਸਬੰਧੀ ਅਮਰੀਕਾ ਦੇ ਦੋਸ਼ਾਂ ਵਿਚਾਲੇ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਕ ਚੀਨੀ ਗੁਬਾਰਾ ਉਸ ਦੇ ਇਕ ਦੀਪ ‘ਤੇ ਮਿਲਿਆ।

ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਗੁਬਾਰੇ ਵਿੱਚ ਚੀਨ ਦੇ ਤਾਇਯੁਆਨ ਸ਼ਹਿਰ ਵਿਚਲੀ ਇਕ ਸਰਕਾਰੀ ਇਲੈਕਟ੍ਰੌਨਿਕ ਕੰਪਨੀ ਦਾ ਰਜਿਸਟਰਡ ਉਪਕਰਨ ਹੈ। ਇਹ ਗੁਬਾਰਾ ਮਤਸੂ ਦੀਪ ਦੇ ਤੁੰਗਯਿਨ ਵਿੱਚ ਚੀਨ ਦੇ ਫੁਜੀਆਨ ਪ੍ਰਾਂਤ ਦੇ ਤੱਟ ਕੋਲ ਮਿਲਿਆ ਹੈ।

ਖਾਨਾਜੰਗੀ ਵਿਚਾਲੇ 1949 ਵਿੱਚ ਚੀਨ ਤੋਂ ਵੱਖ ਹੋਣ ਦੇ ਬਾਅਦ ਤੋਂ ਤਾਇਵਾਨ ਨੇ ਦੀਪਾਂ ‘ਤੇ ਆਪਣਾ ਕੰਟਰੋਲ ਕਾਇਮ ਰੱਖਿਆ ਹੋਇਆ ਹੈ ਅਤੇ ਜੇਕਰ ਚੀਨ ਤਾਇਵਾਨ ਨੂੰ ਆਪਣੇ ਅਧੀਨ ਲਿਆਉਣ ਲਈ ਹਮਲਾ ਕਰਦਾ ਹੈ ਤਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਦੀਪ ਪਹਿਲੀ ਰੱਖਿਆ ਲਾਈਨ ਦਾ ਕੰਮ ਕਰਨਗੇ।

ਮੰਤਰਾਲੇ ਨੇ ਕਿਹਾ ਕਿ ਰਿਪੋਰਟ ਵਿੱਚ ਜਿਸ ‘ਤਾਇਯੁਆਨ ਵਾਇਰਲੈੱਸ’ (ਰੇਡੀਓ) ਫਰਸਟ ਫੈਕਟਰੀ ਲਿਮਿਟਡ ਦੀ ਪਛਾਣ ਕੀਤੀ ਗਈ ਹੈ, ਉਸ ਦੇ ਇਕ ਤਰਜਮਾਨ ਲਿਊ ਨੇ ਫੋਨ ‘ਤੇ ਦੱਸਿਆ ਕਿ ਕੰਪਨੀ ਨੇ ਇਲੈਕਟ੍ਰੌਨਿਕ ਉਪਕਰਨ ਮੁਹੱਈਆ ਕਰਵਾਏ ਹਨ ਪਰ ਉਸ ਨੇ ਗੁਬਾਰਾ ਨਹੀਂ ਬਣਾਇਆ ਹੈ। ਤਰਜਮਾਨ ਨੇ ਸਿਰਫ ਆਪਣਾ ਉਪਨਾਮ ਦੱਸਿਆ। ਲਿਊ ਨੇ ਕਿਹਾ ਕਿ ਤਾਇਯੁਆਨ ਚੀਨ ਦੇ ਮੌਸਮ ਵਿਗਿਆਨ ਵਿਭਾਗ ਨੂੰ ਉਪਕਰਨ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਗੁਬਾਰਾ ਸੰਭਾਵੀ ਤੌਰ ‘ਤੇ ਮੌਸਮ ਦੀ ਨਿਗਰਾਨੀ ਲਈ ਰੋਜ਼ਾਨਾ ਛੱਡੇ ਜਾਣ ਵਾਲੇ ਗੁਬਾਰਿਆਂ ਦਾ ਹਿੱਸਾ ਸੀ।

ਉਸ ਨੇ ਕਿਹਾ ਕਿ ਇਸ ਗੁਬਾਰੇ ਨੂੰ ਸ਼ਿਆਮਨ ਤੋਂ ਛੱਡਿਆ ਗਿਆ ਹੋਵੇਗਾ ਅਤੇ ਇਸ ਦਾ ਮਾਰਗ ਨਿਰਧਾਰਨ ਨਹੀਂ ਕੀਤਾ ਗਿਆ ਹੋਵੇਗਾ। ਲਿਊ ਨੇ ਕਿਹਾ ਕਿ 30,000 ਮੀਟਰ ਦੀ ਵੱਧ ਤੋਂ ਵੱਧ ਉਚਾਈ ਤੱਕ ਪਹੁੰਚਣ ਕਾਰਨ ਸੰਭਵ ਹੈ ਕਿ ਇਸ ਦੀ ਹਵਾ ਕੁਦਰਤੀ ਤੌਰ ‘ਤੇ ਨਿਕਲ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਗੁਬਾਰੇ ਨਿਯਮਤ ਤੌਰ ‘ਤੇ ਉਡਾਏ ਜਾਂਦੇ ਹਨ ਪਰ ਇਨ੍ਹਾਂ ਨੇ ਹਾਲ ਹੀ ਵਿੱਚ ਧਿਆਨ ਖਿੱਚਿਆ ਹੈ।

ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਉਪਕਰਨ ‘ਤੇ ਜਾਣਕਾਰੀ ਚੀਨ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਆਸਾਨ ਚੀਨੀ ਅੱਖਰਾਂ ਵਿੱਚ ਲਿਖੀ ਹੈ। ਚੀਨ, ਤਾਇਵਾਨ ਦੇ ਹਵਾਈ ਖੇਤਰ ਅਤੇ ਤਾਇਵਾਨ ਦੇ ਪਾਣੀਆਂ ‘ਚ ਅਕਸਰ ਫ਼ੌਜੀ ਹਵਾਈ ਜਹਾਜ਼ ਤੇ ਸਮੁੰਦਰੀ ਜਹਾਜ਼ ਭੇਜਦਾ ਰਹਿੰਦਾ ਹੈ, ਇਸ ਕਰ ਕੇ ਤਾਇਵਾਨ ਨੇ ਅਮਰੀਕਾ ਤੋਂ ਫ਼ੌਜੀ ਸਾਮਾਨ ਦੀ ਖਰੀਦ ਵਧਾ ਦਿੱਤੀ ਹੈ ਅਤੇ ਸਥਾਨਕ ਜਹਾਜ਼ਾਂ, ਪਨਡੁੱਬੀਆਂ ਤੇ ਜੰਗੀ ਸਮੁੰਦਰੀ ਜਹਾਜ਼ਾਂ ਦਾ ਘਰੇਲੂ ਉਤਪਾਦਨ ਵਧਾ ਦਿੱਤਾ ਹੈ। ਨਾਲ ਹੀ ਸਾਰੇ ਪੁਰਸ਼ਾਂ ਲਈ ਫ਼ੌਜ ਦੀ ਸੇਵਾ ਜ਼ਰੂਰੀ ਕਰ ਦਿੱਤੀ ਹੈ। -ਏਪੀ

ਅਣਪਛਾਤੀ ਉੱਡਣ ਵਾਲੀ ਵਸਤੂ ਨੂੰ ਮਾਰ ਡੇਗਣ ਲਈ ਸਖਤ ਨੇਮ ਬਣਾ ਰਹੇ ਹਾਂ: ਬਾਇਡਨ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਹੈ ਕਿ ਅਮਰੀਕਾ ਵੱਲੋਂ ਅਣਪਛਾਤੀਆਂ ਉੱਡਣ ਵਾਲੀਆਂ ਵਸਤਾਂ ਦਾ ਪਤਾ ਲਾਉਣ, ਉਨ੍ਹਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਮਾਰ ਡੇਗਣ ਸਬੰਧੀ ਸਖਤ ਨਿਯਮ ਬਣਾਏ ਜਾ ਰਹੇ ਹਨ। ਅਮਰੀਕਾ ਵੱਲੋਂ ਚੀਨੀ ਗੁਬਾਰੇ ਅਤੇ ਤਿੰਨ ਹੋਰ ਵਸਤਾਂ ਨੂੰ ਮਾਰ ਡੇਗੇ ਜਾਣ ਤੋਂ ਬਾਅਦ ਬਾਇਡਨ ਨੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੂੰ ਅਮਰੀਕੀ ਕਾਰਵਾਈਆਂ ਦੀ ਸਮੀਖਿਆ ਕਰਨ ਲਈ ਇਕ ਅੰਤਰਏਜੰਸੀ ਟੀਮ ਦੀ ਅਗਵਾਈ ਕਰਨ ਲਈ ਕਿਹਾ ਹੈ। ਬਾਇਡਨ ਨੇ ਕਿਹਾ ਅਮਰੀਕਾ ਦਾ ਮੰਨਣਾ ਹੈ ਕਿ ਇਹ ਅਣਪਛਾਤੀਆਂ ਉੱਡਣ ਵਾਲੀਆਂ ਵਸਤਾਂ ਨਿੱਜੀ ਕੰਪਨੀਆਂ ਜਾਂ ਖੋਜ ਸੰਸਥਾਵਾਂ ਵੱਲੋਂ ਛੱਡੀਆਂ ਗਈਆਂ ਸਨ। ਹਾਲਾਂਕਿ, ਉਨ੍ਹਾਂ ਤਿੰਨ ਅਣਪਛਾਤੀਆਂ ਵਸਤਾਂ ਨੂੰ ਮਾਰ ਡੇਗਣ ਲਈ ਕੋਈ ਪਛਤਾਵਾ ਨਹੀਂ ਕੀਤਾ। ਬਾਇਡਨ ਨੇ ਕਿਹਾ ਕਿ ਨਵੇਂ ਨਿਯਮ ਅਜਿਹੀਆਂ ਵਸਤਾਂ ‘ਚ ਫ਼ਰਕ ਕਰਨ ‘ਚ ਮਦਦ ਕਰਨਗੇ ਕਿ ਕਿਹੜੀਆਂ ਵਸਤਾਂ ਨਾਲ ਸੁਰੱਖਿਆ ਸਬੰਧੀ ਖਤਰਾ ਹੈ ਤੇ ਕਿਹੜੀਆਂ ਨਾਲ ਨਹੀਂ ਹੈ।” -ਏਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -