12.4 C
Alba Iulia
Thursday, May 2, 2024

ਪ੍ਰਿਅੰਕਾ ਚੋਪੜਾ ਵੱਲੋਂ ਧੀ ਮਾਲਤੀ ਨਾਲ ਤਸਵੀਰਾਂ ਜਨਤਕ

Must Read


ਵਾਸ਼ਿੰਗਟਨ: ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਅੱਜ ਸਵੇਰੇ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਉਸ ਨੇ ਇੰਸਟਾਗ੍ਰਾਮ ‘ਤੇ ਸੈਲਫੀਆਂ ਸਾਂਝੀਆਂ ਕਰਦਿਆਂ ਲਿਖਿਆ, ‘ਇਸ ਤਰ੍ਹਾਂ ਦੇ ਦਿਨ।’ ਇਕ ਤਸਵੀਰ ਵਿੱਚ ‘ਡੌਨ’ ਫਿਲਮ ਦੀ ਅਦਾਕਾਰਾ ਸਫੈਦ ਟੀ-ਸ਼ਰਟ, ਡੈਨਿਮ ਦੀ ਪੈਂਟ ਅਤੇ ਭੂਰੇ ਰੰਗ ਦੀ ਚਮੜੇ ਦੀ ਜੈਕੇਟ ਵਿੱਚ ਮਨਮੋਹਕ ਲੱਗ ਰਹੀ ਹੈ। ਉਸ ਨੇ ਬਹੁਤ ਘੱਟ ਮੇਕਅੱਪ ਕੀਤਾ ਹੋਇਆ ਹੈ। ਪ੍ਰਿਅੰਕਾ ਨੇ ਮਾਲਤੀ ਨੂੰ ਆਪਣੀ ਖੱਬੀ ਬਾਂਹ ਵਿੱਚ ਫੜਿਆ ਹੋਇਆ ਹੈ ਜਦਕਿ ਮਾਲਤੀ ਨੇ ਬੇਬੀ ਪਿੰਕ ਸੈੱਟ ਪਾਇਆ ਹੋਇਆ ਹੈ। ਦੂਜੀ ਤਸਵੀਰ ਵਿੱਚ ਪ੍ਰਿਯੰਕਾ ਬਿਸਤਰੇ ‘ਤੇ ਹੈ ਤੇ ਮਾਲਤੀ ਵੀ ਉਸ ਦੇ ਨੇੜੇ ਹੈ। ਉਸ ਵੱਲੋਂ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕਰਨ ਤੋਂ ਤੁਰੰਤ ਬਾਅਦ ਪ੍ਰਸ਼ੰਸਕਾਂ ਨੇ ਦਿਲ ਅਤੇ ਫਾਇਰ ਦੀਆਂ ਇਮੋਜੀਆਂ ਨਾਲ ਕਈ ਟਿੱਪਣੀਆਂ ਕੀਤੀਆਂ ਹਨ। ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, ‘ਬਹੁਤ ਸੁੰਦਰ!! ਦਿਲ ਨੂੰ ਛੂਹਣ ਵਾਲਾ।’ ਇੱਕ ਯੂਜ਼ਰ ਨੇ ਲਿਖਿਆ, ‘ਮਾਂ ਦੀ ਮਮਤਾ ਹੀ ਪਿਆਰ ਹੈ।’ ਜ਼ਿਕਰਯੋਗ ਹੈ ਕਿ ਪ੍ਰਿਅੰਕਾ ਅਤੇ ਨਿੱਕ ਜੋਨਸ ਨੇ ਪਹਿਲੀ ਅਤੇ 2 ਦਸੰਬਰ 2018 ਨੂੰ ਜੋਧਪੁਰ ਵਿੱਚ ਈਸਾਈ ਅਤੇ ਹਿੰਦੂ ਰਸਮਾਂ ਅਨੁਸਾਰ ਵਿਆਹ ਕਰਵਾਇਆ ਸੀ। ਪਿਛਲੇ ਸਾਲ ਜਨਵਰੀ ਵਿੱਚ ਮਾਲਤੀ ਮੈਰੀ ਚੋਪੜਾ ਜੋਨਸ ਦਾ ਜਨਮ ਹੋਇਆ ਸੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -