12.4 C
Alba Iulia
Wednesday, April 24, 2024

ਫਿਲਮ ‘ਨੀਰਜਾ’ ਨੇੇ ਸੱਤ ਸਾਲ ਪੂਰੇ ਕੀਤੇ

Must Read


ਮੁੰਬਈ: ਅਦਾਕਾਰਾ ਸੋਨਮ ਕਪੂਰ ਦੀ ਫਿਲਮ ‘ਨੀਰਜਾ’ ਨੂੰ ਰਿਲੀਜ਼ ਹੋਇਆਂ ਸੱਤ ਸਾਲ ਹੋ ਗਏ ਹਨ। ਫਿਲਮ ਦੇ ਨਿਰਦੇਸ਼ਕ ਰਾਮ ਮਾਧਵਾਨੀ ਨੇ ਇੰਸਟਾਗ੍ਰਾਮ ‘ਤੇ ਫਿਲਮ ਨਾਲ ਸਬੰਧਤ ਫੋਟੋ ਸਾਂਝੀ ਕੀਤੀ ਹੈ। ਫੋਟੋ ਨਾਲ ਉਸ ਨੇ ਲਿਖਿਆ ਕਿ ‘ਨੀਰਜਾ’ ਰਿਲੀਜ਼ ਹੋਈ ਨੂੰ ਸੱਤ ਸਾਲ ਪੂਰੇ ਹੋ ਗਏ ਹਨ। ਇਸ ਫੋਟੋ ‘ਚ ਅਦਾਕਾਰਾ ਸੋਨਮ ਫਿਲਮ ਦੀ ਟੀਮ ਅਤੇ ਮਰਹੂਮ ਫਲਾਈਟ ਅਟੈਂਡੈਂਟ ਨੀਰਜਾ ਭਨੋਟ ਦੇ ਮਾਪਿਆਂ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਇਹ ਫਿਲਮ ਨੀਰਜਾ ਦੀ ਜੀਵਨ ਕਹਾਣੀ ‘ਤੇ ਆਧਾਰਤ ਹੈ। ਭਾਰਤੀ ਫਲਾਈਟ ਅਟੈਂਡੈਂਟ ਨੀਰਜਾ ਨੇ ਆਪਣੀ ਜਾਨ ਕੁਰਬਾਨ ਕਰ ਕੇ ਅਤਿਵਾਦੀਆਂ ਵੱਲੋਂ ਅਗਵਾ ਕੀਤੇ ਗਏ ਪੈਨ ਅਮੈਰੀਕਨ ਵਰਲਡ ਏਅਰਵੇਜ਼ ਦੇ ਜਹਾਜ਼ ਦੇ 360 ਯਾਤਰੀਆਂ ਦੀ ਜਾਨ ਬਚਾਈ ਸੀ। ਇਹ ਜਹਾਜ਼ 5 ਸਤੰਬਰ 1986 ਵਿੱਚ ਪਾਕਿਤਸਾਨ ਵਿੱਚ ਅਗਵਾ ਕੀਤਾ ਗਿਆ ਸੀ। ਇਸ ਫਿਲਮ ਨੇ ਦੋ ਕੌਮੀ ਫਿਲਮ ਐਵਾਰਡ ਅਤੇ ਛੇ ਫਿਲਮਫੇਅਰ ਐਵਾਰਡ ਸਮੇਤ ਕਈ ਸਨਮਾਨ ਹਾਸਲ ਕੀਤੇ ਸਨ। 64ਵੇਂ ਕੌਮੀ ਫਿਲਮ ਐਵਾਰਡ ਸਮਾਗਮ ਦੌਰਾਨ ਸੋਨਮ ਨੂੰ ਇਸ ਫਿਲਮ ਵਿੱਚ ਕੀਤੀ ਅਦਾਕਾਰੀ ਸਦਕਾ ਵਿਸ਼ੇਸ਼ ਸਨਮਾਨ ਮਿਲਿਆ ਸੀ। ਰਾਮ ਮਾਧਵਾਨੀ ਦੇ ਨਿਰਦੇਸ਼ਨ ਹੇਠਲੀ ਇਸ ਫਿਲਮ ਦਾ ਨਿਰਮਾਣ ਫੌਕਸ ਸਟਾਰ ਸਟੂਡੀਓਜ਼ ਅਤੇ ਬਲਿੰਗ ਅਨਪਲੱਗਡ ਵੱਲੋਂ ਕੀਤਾ ਗਿਆ ਸੀ। ਇਹ ਫਿਲਮ 19 ਫਰਵਰੀ 2016 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -