12.4 C
Alba Iulia
Monday, April 29, 2024

ਮਹਿਲਾ ਕਬੱਡੀ ਲੀਗ: ਰਾਣੀਆਂ ਨੇ ਡੱਬਵਾਲੀ ਨੂੰ ਹਰਾਇਆ

Must Read


ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 22 ਫਰਵਰੀ

ਵਰਚਿਊਸ ਕਲੱਬ (ਇੰਡੀਆ) ਵੱਲੋਂ ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ‘ਚ ਇੱਕ ਰੋਜ਼ਾ ਵਰਚਿਊਸ ਮਹਿਲਾ ਕਬੱਡੀ ਲੀਗ ਕਰਵਾਈ ਗਈ। ਜਿਸ ਵਿੱਚ ਬਲਾਕ ਰਾਣੀਆਂ ਨੇ ਬਲਾਕ ਡੱਬਵਾਲੀ ਨੂੰ 45-43 ਦੇ ਅੰਤਰ ਨਾਲ ਹਰਾਇਆ। ਦੂਸਰੇ ਸਥਾਨ ‘ਤੇ ਬਲਾਕ ਡੱਬਵਾਲੀ ਅਤੇ ਤੀਜੇ ਸਥਾਨ ‘ਤੇ ਬਲਾਕ ਨਾਥੂਸਰੀ ਚੌਪਟਾ ਦੀਆਂ ਟੀਮਾਂ ਰਹੀਆਂ। ਕਾਜਲ ਨੇ ਬੇਸਟ ਰੇਡਰ ਅਤੇ ਗੀਤਾਂਜਲੀ ਨੇ ਬੇਸਟ ਸਟਾਪਰ ਐਲਾਨਿਆ ਗਿਆ। ਟੂਰਨਾਮੈਂਟ ਵਿੱਚ ਜ਼ਿਲ੍ਹਾ ਸਿਰਸਾ ਭਰ ਤੋਂ 70 ਖਿਡਾਰੀਆਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਐਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਦੀ ਪਤਨੀ ਕਾਂਤਾ ਚੌਟਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਂਤਾ ਚੌਟਾਲਾ ਨੇ ਕਿਹਾ ਕਿ ਅੱਜ ਬੇਟੀਆਂ ਵੀ ਕਿਸੇ ਤੋਂ ਘੱਟ ਨਹੀਂ ਹੈ, ਹਰ ਖੇਤਰ ਵਿੱਚ ਲੜਕੀਆਂ ਆਪਣੀ ਪ੍ਰਤਿਭਾ ਨੂੰ ਸਾਬਤ ਕਰ ਰਹੀਆਂ ਹਨ। ਸਮਾਪਨ ਸਮਾਰੋਹ ਵਿੱਚ ਡਾ . ਰਾਖੀ ਗੁਲਾਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਪ੍ਰਧਾਨਗੀ ਜੋਤੀ ਬਾਘਲਾ ਨੇ ਕੀਤੀ। ਕਲੱਬ ਦੇ ਚੀਫ ਕੋਆਰਡੀਨੇਟਰ ਨਿਰੇਸ਼ ਸ਼ਰਮਾ ਤੇ ਪ੍ਰਧਾਨ ਕਾਮਦੇਵ ਸ਼ਰਮਾ ਨੇ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -