ਵਾਸ਼ਿੰਗਟਨ, 23 ਫਰਵਰੀ
ਅਮਰੀਕਾ ਵਿੱਚ 2021 ਵਿੱਚ ਦੋ ਧਾਰਮਿਕ ਸਮੂਹ ਸਿੱਖਾਂ ਅਤੇ ਯਹੂਦੀਆਂ ‘ਤੇ ਸਭ ਤੋਂ ਵੱਧ ਨਫਰਤੀ ਹਮਲੇ ਹੋਏ ਹਨ। ਇਹ ਖੁਲਾਸਾ ਸੰਘੀ ਜਾਂਚ ਬਿਊਰੋ ਵੱਲੋਂ ਮੁਲਕ ਵਿੱਚ ਹੋਈਆਂ ਘਟਨਾਵਾਂ ਦੇ ਆਧਾਰ ‘ਤੇ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿੱਚ ਹੋਇਆ ਹੈ। ਐਫਬੀਆਈ ਮੁਤਾਬਕ ਸੰਨ 2021 ਵਿੱਚ ਧਰਮ ਨਾਲ ਸਬੰਧਿਤ ਨਫਰਤੀ ਅਪਰਾਧਾਂ ਦੇ ਕੁੱਲ 1005 ਮਾਮਲੇ ਸਾਹਮਣੇ ਆਏ ਹਨ। ਯਹੂਦੀਆਂ ਵਿਰੁੱਧ 31.9 ਫੀਸਦੀ ਅਤੇ ਸਿੱਖਾਂ ਵਿਰੁੱਧ 21.3 ਫੀਸਦੀ ਮਾਮਲੇ ਨਫਰਤ ‘ਤੇ ਆਧਾਰਿਤ ਸਾਹਮਣੇ ਆਏ ਹਨ। ਇੰਜ ਹੀ ਮੁਸਲਿਮਾਂ ਵਿਰੁੱਧ 9.5 ਫੀਸਦੀ, ਕੈਥੋਲਿਕਾਂ ਵਿਰੁੱਧ 6.1 ਫੀਸਦੀ ਅਤੇ ਪੂਰਬੀ ਆਰਥੋਡੋਕਸ (ਰੂਸੀ ਗ੍ਰੀਕ ਤੇ ਹੋਰ) ਖ਼ਿਲਾਫ਼ 6.5 ਫੀਸਦ ਹਮਲੇ ਹੋਏ। ਇਸ ਦੇ ਨਾਲ ਕਾਲੇ ਜਾਂ ਅਫਰੀਕੀ-ਅਮਰੀਕੀਆਂ ਨੂੰ ਵੀ ਵੱਡੇ ਪੱਧਰ ‘ਤੇ ਨਿਸ਼ਾਨਾ ਬਣਾਇਆ ਗਿਆ। -ਪੀਟੀਆਈ