ਸੰਯੁਕਤ ਰਾਸ਼ਟਰ, 24 ਫਰਵਰੀ
ਭਾਰਤ ਨੇ ਯੂਕਰੇਨ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ‘ਚ ਜੰਮੂ-ਕਸ਼ਮੀਰ ਦਾ ਜ਼ਿਕਰ ਕਰਨ ‘ਤੇ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ। ਭਾਰਤ ਨੇ ਪਾਕਿਸਤਾਨ ਭੜਕਾਊ ਰਵੱਈੲੇ ਨੂੰ ਅਫ਼ਸੋਸਨਾਕ ਅਤੇ ਗਲਤ ਕਰਾਰ ਦਿੱਤਾ ਅਤੇ ਅਤਿਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਲਈ ਪਾਕਿਸਤਾਨ ਦੇ ਪਿਛਲੇ ਰਿਕਾਰਡ ਵੱਲ ਇਸ਼ਾਰਾ ਕੀਤਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਕੌਂਸਲਰ ਪ੍ਰਤੀਕ ਮਾਥੁਰ ਨੇ ਕਿਹਾ, ‘ਮੈਂ ਅੱਜ ਇਸ ਪਲੇਟਫਾਰਮ ‘ਤੇ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਨੇ ਇਸ ਵਾਰ ਪਾਕਿਸਤਾਨ ਦੀ ਭੜਕਾਹਟ ਦਾ ਜਵਾਬ ਨਾ ਦੇਣ ਦੀ ਚੋਣ ਕੀਤੀ ਹੈ। ਅਸੀਂ ਪਾਕਿਸਤਾਨ ਦੇ ਨੁਮਾਇੰਦੇ ਨੂੰ ‘ਜਵਾਬ ਦੇ ਅਧਿਕਾਰ’ ਤਹਿਤ ਪਿਛਲੇ ਸਮੇਂ ਵਿੱਚ ਸਾਡੇ ਦੁਆਰਾ ਦਿੱਤੇ ਗਏ ਕਈ ਜਵਾਬ ਦੇਖਣ ਦੀ ਸਲਾਹ ਦਿੰਦੇ ਹਾਂ’