ਨਵੀਂ ਦਿੱਲੀ, 25 ਫਰਵਰੀ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਪੁੱਛ-ਪੜਤਾਲ ਲਈ ਸਵਾਲਾਂ ਦੀ ਲੰਬੀ ਸੂਚੀ ਤਿਆਰ ਕਰ ਲਈ ਹੈ। ਸੀਬੀਆਈ ਨੇ ਉਨ੍ਹਾਂ ਤੋਂ ਦਿੱਲੀ ਆਬਕਾਰੀ ਨੀਤੀ ਬਾਰੇ ਪੁੱਛਗਿੱਛ ਕਰਨੀ ਹੈ ਤੇ ਉਮੀਦ ਹੈ ਕਿ ਸ੍ਰੀ ਸਿਸੋਦੀਆ 26 ਫਰਵਰੀ ਨੂੰ ਸੀਬੀਆਈ ਅੱਗੇ ਪੇਸ਼ ਹੋ ਸਕਦੇ ਹਨ। ਸ੍ਰੀ ਸਿਸੋਦੀਆ ਨੂੰ ਸੀਬੀਆਈ ਨੇ ਪਿਛਲੇ ਐਤਵਾਰ ਪੇਸ਼ੀ ਲਈ ਸੱਦਿਆ ਸੀ ਪਰ ਸਿਸੋਦੀਆ ਨੇ ਬਜਟ ਬਣਾਉਣ ‘ਚ ਰੁੱਝੇ ਹੋਣ ਕਾਰਨ ਸੀਬੀਆਈ ਨੂੰ ਅਪੀਲ ਕੀਤੀ ਕਿ ਪੇਸ਼ੀ ਨੂੰ ਟਾਲਿਆ ਜਾਵੇ। ਜ਼ਿਕਰਯੋਗ ਹੈ ਕਿ ਦਿੱਲੀ ਦਾ ਵਿੱਤ ਮੰਤਰਾਲਾ ਵੀ ਸ੍ਰੀ ਸਿਸੋਦੀਆ ਅਧੀਨ ਹੈ। ਇਸੇ ਦੌਰਾਨ ਸ੍ਰੀ ਸਿਸੋਦੀਆ ਨੇ ਖ਼ਦਸ਼ਾ ਜਤਾਇਆ ਹੈ ਕਿ ਪੇਸ਼ੀ ਦੌਰਾਨ ਸੀਬੀਆਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। -ਪੀਟੀਆਈ