12.4 C
Alba Iulia
Friday, May 3, 2024

ਫੁਟਬਾਲ ਟੂਰਨਾਮੈਂਟ: ਲੁਟੇਰਾ ਕਲਾਂ ਦੀ ਟੀਮ ਵੱਲੋਂ ਟਰਾਫੀ ’ਤੇ ਕਬਜ਼ਾ

Must Read


ਪੱਤਰ ਪ੍ਰੇਰਕ

ਆਦਮਪੁਰ ਦੋਆਬਾ(ਜਲੰਧਰ), 27 ਫਰਵਰੀ

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕੋਟਲੀ ਜਮੀਤ ਸਿੰਘ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 8 ਰੋਜ਼ਾ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਬਹੁਤ ਹੀ ਧੂਮਧਾਮ ਨਾਲ ਸਮਾਪਤ ਹੋ ਗਿਆ।

ਟੂਰਨਾਮੈਂਟ ਦੌਰਾਨ ਵੱਖ-ਵੱਖ ਖੇਤਰਾਂ ਦੀਆਂ 80 ਟੀਮਾਂ ਨੇ ਹਿੱਸਾ ਲਿਆ ਅਤੇ ਓਪਨ ਵਰਗ ਵਿੱਚ ਲੁਟੇਰਾ ਖੁਰਦ ਦੀ ਟੀਮ ਨੇ ਡਰੋਲੀ ਖੁਰਦ ਦੀ ਟੀਮ ਨੂੰ ਹਰਾ ਕੇ, 2004 ਵਰਗ ਵਿੱਚ ਰਾਮਾ ਮੰਡੀ ਦੀ ਟੀਮ ਨੇ ਕਾਲਰਾ ਦੀ ਟੀਮ ਨੂੰ ਹਰਾ ਕੇ, 2008 ਵਰਗ ਵਿੱਚ ਰਿਹਾਣਾ ਜੱਟਾਂ ਨੇ ਧੀਰੋਵਾਲ ਦੀ ਟੀਮ ਨੂੰ ਹਰਾ ਕੇ ਨਕਦ ਰਾਸ਼ੀ ਅਤੇ ਟਰਾਫੀ ਤੇ ਕਬਜ਼ਾ ਕੀਤਾ। ਉਪਰੰਤ ਜਤਿੰਦਰ ਸਿੰਘ ਨੰਬਰਦਾਰ, ਬਹਾਦਰ ਸਿੰਘ ਕੋਟਲੀ, ਤਰਨਜੀਤ ਸਿੰਘ, ਬਹਾਦਰ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ ਕੋਟਲੀ, ਸੰਦੀਪ ਸਿੰਘ ਦੀਪਾ ਅਤੇ ਹੋਰ ਪਤਵੰਤਿਆਂ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਟੂਰਨਾਮੈਂਟ ਦੌਰਾਨ ਮੈਚ ਰੈਫਰੀ ਦੀ ਭੂਮਿਕਾ ਸੋਢੀ ਅਤੇ ਲੱਕੀ ਨੇ ਨਿਭਾਈ ਅਤੇ ਕੁਮੈਂਟਰੀ ਨਰਿੰਦਰ ਸਿੰਘ ਨੇ ਕੀਤੀ। ਇਸ ਮੌਕੇ ਹਰਮੰਗਲ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਸੰਦੀਪ ਕੌਰ (ਸਾਰੇ ਪੰਚ), ਦਿਲਬਾਗ ਸਿੰਘ, ਰਮਨਦੀਪ ਸਿੰਘ ਹਾਜ਼ਰ ਸਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -