ਨਵੀਂ ਦਿੱਲੀ, 1 ਮਾਰਚ
ਘਰੇਲੂ ਰਸੋਈ ਗੈਸ ਸਿਲੰਡਰ ਅਤੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕਦੋਂ ਤੱਕ ‘ਲੁੱਟ ਦੇ ਹੁਕਮ’ ਜਾਰੀ ਰਹਿਣਗੇ। ਖੜਗੇ ਨੇ ਟਵੀਟ ਕੀਤਾ, ‘ਘਰੇਲੂ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ, ਵਪਾਰਕ ਗੈਸ ਸਿਲੰਡਰ 350 ਰੁਪਏ ਮਹਿੰਗਾ ਹੋਇਆ ਹੈ। ਜਨਤਾ ਪੁੱਛ ਰਹੀ ਹੈ ਕਿ ਹੁਣ ਹੋਲੀ ਦੇ ਪਕਵਾਨ ਕਿਵੇਂ ਬਣਨਗੇ, ਲੁੱਟ ਦੇ ਇਹ ਫ਼ਰਮਾਨ ਕਦੋਂ ਤੱਕ ਜਾਰੀ ਰਹਿਣਗੇ?’