ਜੈਪੁਰ, 1 ਮਾਰਚ
ਕੌਮਾਂਤਰੀ ਮਹਿਲਾ ਦਿਵਸ ਮੌਕੇ 8 ਮਾਰਚ ਨੂੰ ਔਰਤਾਂ ਅਤੇ ਲੜਕੀਆਂ ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫਰ ਕਰਨਗੀਆਂ। ਇਹ ਸਹੂਲਤ ਰਾਜਸਥਾਨ ਰੋਡਵੇਜ਼ ਦੀ ਸਾਰੀਆਂ ਬੱਸਾਂ ਵਿੱਚ ਉਪਲਬਧ ਹੋਵੇਗੀ। ਇੱਕ ਅਧਿਕਾਰਤ ਬਿਆਨ ਮੁਤਾਬਕ ਕੌਮਾਂਤਰੀ ਮਹਿਲਾ ਦਿਵਸ ਮੌਕੇ ਲਗਪਗ 8.50 ਲੱਖ ਔਰਤਾਂ ਵੱਲੋਂ ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫਰ ਕਰਨ ਦੀ ਸੰਭਾਵਨਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਗਹਿਲੋਤ ਵੱਲੋਂ ਔਰਤਾਂ ਲਈ ਰਾਜਸਥਾਨ ਰੋਡਵੇਜ਼ ਦੀਆਂ ਸਧਾਰਨ ਬੱਸਾਂ ਵਿੱਚ ਕਿਰਾਏ ‘ਚ ਰਿਆਇਤ ਵਧਾ ਕੇ 50 ਫ਼ੀਸਦੀ ਕਰਨ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। -ਪੀਟੀਆਈ