12.4 C
Alba Iulia
Sunday, April 28, 2024

ਯੂਕਰੇਨ ਮੁੱਦੇ ’ਤੇ ਆਹਮੋ-ਸਾਹਮਣੇ ਹੋ ਸਕਦੇ ਨੇ ਰੂਸ ਤੇ ਪੱਛਮੀ ਮੁਲਕ

Must Read


ਨਵੀਂ ਦਿੱਲੀ, 1 ਮਾਰਚ

ਮੁੱਖ ਅੰਸ਼

  • ਵਿਦੇਸ਼ ਸਕੱਤਰ ਵੱਲੋਂ ਸਾਂਝੇ ਬਿਆਨ ਬਾਰੇ ਕਿਆਸ ਲਾਉਣ ਤੋਂ ਇਨਕਾਰ
  • ਰੂਸ-ਯੂਕਰੇਨ ਵਿਵਾਦ ਬਾਰੇ ਭਾਰਤ ਵੱਲੋਂ ਸਟੈਂਡ ਪਹਿਲਾਂ ਤੋਂ ਹੀ ਸਪਸ਼ਟ ਕੀਤੇ ਜਾਣ ਦਾ ਦਾਅਵਾ

ਭਾਰਤ ਨੇ ਅੱਜ ਕਿਹਾ ਕਿ ਵੀਰਵਾਰ ਤੋਂ ਸ਼ੁਰੂ ਹੋ ਰਹੀ ਜੀ-20 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਰੂਸ-ਯੁੂਕਰੇਨ ਵਿਵਾਦ ਵਿਚਾਰ ਚਰਚਾ ਦਾ ਅਹਿਮ ਹਿੱਸਾ ਹੋਵੇਗਾ, ਪਰ ਮੀਟਿੰਗ ਦਾ ਮੇਜ਼ਬਾਨ ਹੋਣ ਦੇ ਨਾਤੇ ਭਾਰਤ ਨੂੰ ਦ੍ਰਿੜ ਵਿਸ਼ਵਾਸ ਹੈ ਕਿ ਇਸ ਜੰਗ ਕਰਕੇ ਦਰਪੇਸ਼ ਆਰਥਿਕ ਚੁਣੌਤੀਆਂ ਵੱਲ ਵੀ ਓਨਾ ਹੀ ਧਿਆਨ ਦਿੱਤਾ ਜਾਵੇਗਾ। ਭਾਰਤ ਦੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਕਿਹਾ ਕਿ ਰੂਸ-ਯੂਕਰੇਨ ਵਿਵਾਦ ਦੀ ਖਸਲਤ ਤੇ ਇਸ ਕਰਕੇ ਉਪਜੇ ਹਾਲਾਤ ਵਿਚਾਰ ਚਰਚਾ ਦਾ ਅਹਿਮ ਨੁਕਤਾ ਹੋ ਸਕਦੇ ਹਨ। ਕਵਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ-ਯੂਕਰੇਨ ਵਿਵਾਦ ਬਾਰੇ ਭਾਰਤ ਦੇ ਸਟੈਂਡ ਬਾਰੇ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ‘ਇਹ ਜੰਗ ਦਾ ਯੁੱਗ ਨਹੀਂ ਹੈ।’ ਉਂਜ ਕਵਾਤਰਾ ਨੇ ਯੂਕਰੇਨ ਵਿਵਾਦ ਕਰਕੇ ਪੱਛਮੀ ਮੁਲਕਾਂ ਤੇ ਰੂਸ ਵਿਚਾਲੇ ਵਧਦੇ ਵਖ਼ਰੇਵਿਆਂ ਦੇ ਮੱਦੇਨਜ਼ਰ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਸਾਂਝਾ ਬਿਆਨ ਜਾਰੀ ਹੋਣ ਬਾਰੇ ਕੋਈ ਵੀ ਕਿਆਸ ਲਾਉਣ ਤੋਂ ਇਨਕਾਰ ਕਰ ਦਿੱਤਾ। ਜੀ-20 ਵਿਦੇਸ਼ ਮੰਤਰੀਆਂ ਦੀ ਦੋ ਦਿਨਾਂ ਦੀ ਬੈਠਕ ਭਲਕੇ ਸ਼ੁਰੂ ਹੋਵੇਗੀ। ਮੀਟਿੰਗ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ, ਉਨ੍ਹਾਂ ਦੇ ਅਮਰੀਕੀ ਤੇ ਚੀਨੀ ਹਮਰੁਤਬਾ ਕ੍ਰਮਵਾਰ ਐਂਟਨੀ ਬਲਿੰਕਨ ਤੇ ਕਿਨ ਗੈਂਗ ਸਣੇ ਹੋਰ ਕੌਮਾਂਤਰੀ ਆਗੂ ਸ਼ਾਮਲ ਹੋਣਗੇ। ਉਂਜ ਜੀ-20 ਬੈਠਕ ਲਈ ਦਿੱਲੀ ਪੁੱਜੇ ਆਗੂਆਂ ਦੇ ਸਵਾਗਤ ਲਈ ਰਾਤ ਦੀ ਦਾਅਵਤ ਦਾ ਪ੍ਰਬੰਧ ਕੀਤਾ ਗਿਆ।

ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਨੂੰ ਮਿਲਦੇ ਹੋਏ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ। -ਫੋਟੋ: ਪੀਟੀਆਈ

ਕਵਾਤਰਾ ਨੇ ਮੀਡੀਆ ਸੰਮੇਲਨ ਵਿਚ ਕਿਹਾ, ‘ਬੈਠਕ ਦੇ ਨਤੀਜਿਆਂ ਬਾਰੇ ਪਹਿਲਾਂ ਹੀ ਅੰਦਾਜ਼ੇ ਲਾਉਣਾ ਠੀਕ ਨਹੀਂ ਹੈ।’ ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਸੰਘਰਸ਼ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਇਸ ਵਿਸ਼ੇ ਉਤੇ ਚਰਚਾ ਹੋਣ ਦੀ ਉਮੀਦ ਹੈ। ਵਿਦੇਸ਼ ਮੰਤਰੀਆਂ ਵੱਲੋਂ, ਆਰਥਿਕ ਵਿਕਾਸ ਦਰ ਵਿਚ ਗਿਰਾਵਟ, ਵਧਦੀ ਮਹਿੰਗਾਈ, ਵਸਤਾਂ ਪ੍ਰਸੰਗਿਕ ਕਾਨੂੰਨਾਂ ਤੇ ਨਿਯਮਾਂ ਦਾ ਪੂਰਾ ਪਾਲਣ ਕਰਨਾ ਚਾਹੀਦਾ ਹੈ।’ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਮਦਨ ਕਰ ਵਿਭਾਗ ਨੇ ਬੀਬੀਸੀ ਦੇ ਨਵੀਂ ਦਿੱਲੀ ਤੇ ਮੁੰਬਈ ਸਥਿਤ ਦਫ਼ਤਰਾਂ ਵਿਚ ਸਰਵੇਖਣ ਕੀਤਾ ਸੀ। ਇਹ ਕਾਰਵਾਈ ਗੁਜਰਾਤ ਦੰਗਿਆਂ ਬਾਰੇ ਬੀਬੀਸੀ ਵੱਲੋਂ ਚਲਾਈ ਗਈ ਦਸਤਾਵੇਜ਼ੀ ਉਤੇ ਵਿਵਾਦ ਤੋਂ ਬਾਅਦ ਹੋਈ ਸੀ। ਆਮਦਨ ਕਰ ਵਿਭਾਗ ਦਾ ਇਹ ਸਰਵੇਖਣ ਕਈ ਘੰਟਿਆਂ ਤੱਕ ਚੱਲਿਆ ਸੀ। ਜੈਸ਼ੰਕਰ ਨੇ ਇਕ ਟਵੀਟ ਕਿਹਾ ਕਿ ਦੋਵਾਂ ਧਿਰਾਂ ਨੇ ਦੁਵੱਲੇ ਰਿਸ਼ਤਿਆਂ ਦੀ ਸਮੀਖਿਆ ਕੀਤੀ ਤੇ ਆਲਮੀ ਸਥਿਤੀ ਦੇ ਨਾਲ-ਨਾਲ ਜੀ-20 ਏਜੰਡੇ ਉਤੇ ਵਿਚਾਰ-ਵਟਾਂਦਰਾ ਕੀਤਾ। ਦੋਵਾਂ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ‘ਯੰਗ ਪ੍ਰੋਫੈਸ਼ਨਲਸ ਸਕੀਮ’ ਉਤੇ ਧਿਆਨ ਕੇਂਦਰਤ ਕੀਤਾ। -ਪੀਟੀਆਈ

ਯੂਕੇ ਦੇ ਵਿਦੇਸ਼ ਮੰਤਰੀ ਨੇ ਬੀਬੀਸੀ ਦਾ ਮੁੱਦਾ ਚੁੱਕਿਆ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇਕ ਬੈਠਕ ਵਿਚ ਬੀਬੀਸੀ ਦੇ ਟੈਕਸ ਸਰਵੇਖਣ ਸਬੰਧੀ ਮੁੱਦੇ ਨੂੰ ਉਠਾਉਣ ‘ਤੇ ਆਪਣੇ ਬਰਤਾਨਵੀ ਹਮਰੁਤਬਾ ਜੇਮਸ ਕਲੈਵਰਲੀ ਨੂੰ ਕਿਹਾ ਕਿ ਭਾਰਤ ‘ਚ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਨੂੰ ਦੇਸ਼ ਵਿਚ ਲਾਗੂ ਸਾਰੇ ਢੁੱਕਵੇਂ ਕਾਨੂੰਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਭਾਰਤ ਦੌਰੇ ਉਤੇ ਆਏ ਕਲੈਵਰਲੀ ਨਾਲ ਜੈਸ਼ੰਕਰ ਨੇ ਕਈ ਮੁੱਦਿਆਂ ਉਤੇ ਦੁਵੱਲੀ ਵਾਰਤਾ ਕੀਤੀ ਜਿਨ੍ਹਾਂ ਵਿਚ ਕਈ ਖੇਤਰਾਂ ‘ਚ ਦੁਵੱਲੇ ਜੁੜਾਅ ਦਾ ਵਿਸਤਾਰ ਕਰਨ ਦੇ ਢੰਗ-ਤਰੀਕੇ ਸ਼ਾਮਲ ਹਨ। ਦੱਸਣਯੋਗ ਹੈ ਕਿ ਕਲੈਵਰਲੀ ਜੀ-20 ਵਿਦੇਸ਼ ਮੰਤਰੀਆਂ ਦੀ ਇਕ ਮਹੱਤਵਪੂਰਨ ਬੈਠਕ ਵਿਚ ਹਿੱਸਾ ਲੈਣ ਲਈ ਅੱਜ ਤੇ ਭਲਕ ਲਈ ਭਾਰਤ ਵਿਚ ਹਨ। ਭਾਰਤ ਸਰਕਾਰ ਦੇ ਇਕ ਸੂਤਰ ਨੇ ਦੱਸਿਆ, ‘ਬਰਤਾਨੀਆ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਕੋਲ ਬੀਬੀਸੀ ਦਾ ਮੁੱਦਾ ਉਠਾਇਆ। ਉਨ੍ਹਾਂ ਨੂੰ ਦ੍ਰਿੜ੍ਹਤਾ ਨਾਲ ਕਿਹਾ ਗਿਆ ਕਿ ਭਾਰਤ ਵਿਚ ਕੰਮ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਤੇ ਸੇਵਾਵਾਂ ਦੀ ਘੱਟ ਮੰਗ ਦੇ ਨਾਲ-ਨਾਲ ਭੋਜਨ, ਈਂਧਣ ਤੇ ਖਾਦਾਂ ਦੀ ਵਧਦੀ ਕੀਮਤ ਨਾਲ ਨਜਿੱਠਣ ਦੇ ਤਰੀਕਿਆਂ ਉਤੇ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਯੂਕਰੇਨ ਸੰਘਰਸ਼ ਦਾ ਮੁੱਦਾ ਪੱਛਮੀ ਦੇਸ਼ਾਂ ਤੇ ਰੂਸ-ਚੀਨ ਗੱਠਜੋੜ ਵਿਚਾਲੇ ਟਕਰਾਅ ਦਾ ਮੁੱਖ ਵਿਸ਼ਾ ਹੋ ਸਕਦਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਇਸ ਮਹੱਤਵਪੂਰਨ ਬੈਠਕ ਤੋਂ ਬਾਅਦ ਇਕ ਸਾਂਝਾ ਬਿਆਨ ਲਿਆਉਣ ਲਈ ਹਰ ਤਰ੍ਹਾਂ ਦਾ ਯਤਨ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਐਤਵਾਰ ਨੂੰ ਦੋਸ਼ ਲਾਇਆ ਸੀ ਕਿ ਬੰਗਲੂਰੂ ਵਿਚ ਹੋਈ ਜੀ-20 ਵਿੱਤ ਮੰਤਰੀਆਂ ਦੀ ਬੈਠਕ ਬਿਨਾਂ ਸਾਂਝੇ ਬਿਆਨ ਦੇ ਖ਼ਤਮ ਹੋ ਗਈ ਕਿਉਂਕਿ ਯੂਕਰੇਨ ਮੁੱਦੇ ਉਤੇ ‘ਪੱਛਮ ਨੇ ਰਲ ਕੇ’ ਮਾਸਕੋ ਖ਼ਿਲਾਫ਼ ‘ਟਕਰਾਅ ਵਾਲੀ ਪਹੁੰਚ ਅਪਣਾਈ ਸੀ।’ ਵਿਦੇਸ਼ ਸਕੱਤਰ ਨੇ ਨਾਲ ਹੀ ਕਿਹਾ ਕਿ ਬੈਠਕ ਵਿਚ ਬਹੁਪੱਖਵਾਦ, ਖੁਰਾਕ ਤੇ ਊਰਜਾ ਸੁਰੱਖਿਆ, ਵਿਕਾਸ ‘ਚ ਤਾਲਮੇਲ ਤੇ ਅਤਿਵਾਦ ਜਿਹੇ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਕਵਾਤਰਾ ਨੇ ਕਿਹਾ ਕਿ ਇਹ ਜੀ-20 ਸਮੂਹ ਦੇ ਕਿਸੇ ਪ੍ਰਧਾਨ ਦੇਸ਼ ਦੀ ਮੇਜ਼ਬਾਨੀ ਵਿਚ ਵਿਦੇਸ਼ ਮੰਤਰੀਆਂ ਦਾ ਹੋਣ ਵਾਲਾ ਸਭ ਤੋਂ ਵੱਡਾ ਇਕੱਠ ਹੋਵੇਗਾ। ਉਨ੍ਹਾਂ ਕਿਹਾ ਕਿ ਕਰੀਬ 40 ਵਫ਼ਦਾਂ ਤੇ ਜੀ-20 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਬੈਠਕ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ, ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ, ਜਰਮਨੀ ਦੀ ਐਨਾਲੀਨਾ ਬੇਅਰਬੌਕ ਤੇ ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਭਾਰਤ ਦੀ ਮੇਜ਼ਬਾਨੀ ਵਿਚ ਕਰਵਾਈ ਜਾ ਰਹੀ ਬੈਠਕ ਵਿਚ ਹਿੱਸਾ ਲੈਣ ਵਾਲਿਆਂ ਵਿਚ ਸ਼ਾਮਲ ਹਨ। ਭਾਰਤ ਦੇ ਸੱਦੇ ਉਤੇ ਮਹਿਮਾਨ ਦੇ ਤੌਰ ‘ਤੇ ਸ੍ਰੀਲੰਕਾ ਤੇ ਬੰਗਲਾਦੇਸ਼ ਸਣੇ ਕੁਝ ਗੈਰ ਜੀ-20 ਮੁਲਕਾਂ ਦੇ ਵਿਦੇਸ਼ ਮੰਤਰੀ ਵੀ ਬੈਠਕ ਵਿਚ ਸ਼ਾਮਲ ਹੋਣਗੇ।

ਜੈਸ਼ੰਕਰ ਨੇ ਲੈਵਰੋਵ ਨਾਲ ਵੱਖ-ਵੱਖ ਮੁੱਦਿਆਂ ‘ਤੇ ਕੀਤੀ ਚਰਚਾ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਭਾਰਤ ਪੁੱਜੇ ਆਪਣੇ ਰੂਸੀ ਹਮਰੁਤਬਾ ਸਰਗੇਈ ਲੈਵਰੋਵ ਨਾਲ ਦੁਵੱਲੇ ਸਹਿਯੋਗ, ਯੂਕਰੇਨ ਸੰਕਟ ਤੇ ਜੀ-20 ਨਾਲ ਜੁੜੇ ਮੁੱਦਿਆਂ ਉਤੇ ਵਿਆਪਕ ਗੱਲਬਾਤ ਕੀਤੀ। ਲੈਵਰੋਵ ਦੀ ਭਾਰਤ ਯਾਤਰਾ ਮੌਕੇ ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਾਸਕੋ ਜੀ-20 ਨੂੰ ਦੁਨੀਆ ਦੇ ਵੱਡੇ ਅਰਥਚਾਰਿਆਂ ਲਈ ਵੱਕਾਰੀ ਮੰਚ ਮੰਨਦਾ ਹੈ ਜਿੱਥੇ ਸਾਰਿਆਂ ਦੇ ਹਿੱਤ ਵਿਚ ਸੰਤੁਲਿਤ ਤੇ ਆਮ ਸਹਿਮਤੀ ਨਾਲ ਫ਼ੈਸਲੇ ਹੋਣੇ ਚਾਹੀਦੇ ਹਨ। ਉਨ੍ਹਾਂ ਮੰਗਲਵਾਰ ਰਾਤ ਨੂੰ ਜਾਰੀ ਇਕ ਬਿਆਨ ਵਿਚ ਕਿਹਾ, ‘ਅਸੀਂ ਵੱਖ-ਵੱਖ ਪੱਧਰਾਂ ‘ਤੇ ਲੋਕਤੰਤਰ ‘ਚ ਵਿਸ਼ਵਾਸ ਬਹਾਲ ਕਰਨ ਤੇ ਆਲਮੀ ਅਰਥਵਿਵਸਥਾ ਨੂੰ ਵੰਡੇ ਜਾਣ ਤੋਂ ਰੋਕਣ ਲਈ ਸੰਗਠਿਤ ਕਰਨ ਵਾਲੇ ਏਜੰਡੇ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਲਈ ਜੀ-20 ਦੀ ਭਾਰਤ ਦੀ ਪ੍ਰਧਾਨਗੀ ਦਾ ਸਮਰਥਨ ਕਰਦੇ ਹਾਂ।’ ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਮਾਸਕੋ ਭਾਰਤ ਦੀਆਂ ਤਰਜੀਹਾਂ ਦੀ ਪ੍ਰਸੰਗਿਕਤਾ ਨੂੰ ਸਮਝਦਾ ਹੈ ਜਿਨ੍ਹਾਂ ਵਿਚ ਸਮਾਵੇਸ਼ ਤੇ ਲਗਾਤਾਰ ਆਰਥਿਕ ਵਿਕਾਸ ਯਕੀਨੀ ਬਣਾਉਣਾ, ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਦੀ ਦਿਸ਼ਾ ਵਿਚ ਤੇਜ਼ੀ ਲਿਆਉਣਾ ਤੇ ਡਿਜੀਟਲ ਆਧੁਨਿਕੀਕਰਨ ਸ਼ਾਮਲ ਹਨ। ਰੂਸ ਨੇ ਭਾਰਤ ਨਾਲ ਵੱਖ-ਵੱਖ ਟੀਚਿਆਂ ਦੀ ਪ੍ਰਾਪਤੀ ਲਈ ਮਿਲ ਕੇ ਕੰਮ ਕਰਨ ਪ੍ਰਤੀ ਵਚਨਬੱਧਤਾ ਜ਼ਾਹਿਰ ਕੀਤੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -