12.4 C
Alba Iulia
Saturday, May 4, 2024

ਸ੍ਰੀਲੰਕਾ: ਟੈਕਸਾਂ ’ਚ ਵਾਧੇ ਖ਼ਿਲਾਫ਼ ਟਰੇਡ ਯੂਨੀਅਨਾਂ ਵੱਲੋਂ ਹੜਤਾਲ

Must Read


ਕੋਲੰਬੋ, 1 ਮਾਰਚ

ਸ੍ਰੀਲੰਕਾ ਦੀਆਂ ਟਰੇਡ ਯੂਨੀਅਨਾਂ ਨੇ ਸਰਕਾਰ ਵੱਲੋਂ ਟੈਕਸਾਂ ‘ਚ ਵੱਡੇ ਵਾਧੇ ਖ਼ਿਲਾਫ਼ ਦੇਸ਼ਵਿਆਪੀ ਸੰਕੇਤਕ ਹੜਤਾਲ ਕੀਤੀ ਜਿਸ ਕਾਰਨ ਸੰਕਟਗ੍ਰਸਤ ਦੇਸ਼ ‘ਚ ਜਨਜੀਵਨ ਪ੍ਰਭਾਵਿਤ ਹੋਇਆ। ਇਸ ਨਾਲ ਹਵਾਈ ਅੱਡੇ, ਬੰਦਰਗਾਹਾਂ ਤੇ ਬੈਂਕਿੰਗ ਆਦਿ ਮੁੱਖ ਸੈਕਟਰਾਂ ਦੀਆਂ ਸੇਵਾਵਾਂ ਵਿੱਚ ਵਿਘਨ ਪਿਆ। ਵੱਖ-ਵੱਖ ਸੈਕਟਰਾਂ ਨਾਲ ਸਬੰਧਤ ਟਰੇਡ ਯੂਨੀਅਨਾਂ ਨੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਸਰਕਾਰ ਵੱਲੋਂ ਜਾਰੀ ਜ਼ਰੂਰੀ ਸੇਵਾਵਾਂ ਹੁਕਮ ਦਾ ਵਿਰੋਧ ਕਰਨ ਮਗਰੋਂ ਹੜਤਾਲ ਦਾ ਸੱਦਾ ਦਿੱਤਾ ਤੇ ਸਰਕਾਰ ਨੂੰ ਟੈਕਸਾਂ ‘ਚ ਵਾਧਾ ਵਾਪਸ ਲੈਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਜਨਵਰੀ ਮਹੀਨੇ ਰਾਸ਼ਟਰਪਤੀ ਵਿਕਰਮਸਿੰਘੇ ਨੇ ਕਾਰਪੋਰੇਟ ਟੈਕਸ 24 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦ ਕਰ ਦਿੱਤਾ ਸੀ।ਇੱਕ ਬੰਦਰਗਾਹ ਟਰੇਡ ਯੂਨੀਅਨ ਦੇ ਆਗੂ ਨਿਰੋਸ਼ਨ ਗੋਰਾਕਨਾਗੇ ਨੇ ਕਿਹਾ, ”ਅਸੀਂ ਅੱਜ ਸਵੇਰੇ 7 ਵਜੇ ਤੋਂ ਭਲਕੇ ਸਵੇਰੇ 7 ਵਜੇ ਤੱਕ ਹੜਤਾਲ ਸ਼ੁਰੂ ਕੀਤੀ ਹੈ। ਅਸੀਂ ਹੁਕਮ ਪ੍ਰਵਾਨ ਨਹੀਂ ਕਰਾਂਗੇ।” ਯੂਨੀਵਰਸਿਟੀ ਟੀਚਰਜ਼ ਫੈਡਰੇਸ਼ਨ ਦੇ ਚਾਰੁਕਾ ਲਾਲਾਂਗਾਸਿਨ੍ਹਾ ਨੇ ਕਿਹਾ ਕਿ ਟੈਕਸਾਂ ‘ਚ ਵਾਧਾ ਵਾਪਸ ਲੈਣ ਤੱਕ ਹੜਤਾਲ ਜਾਰੀ ਰਹੇਗੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -