ਬੰਗਲੌਰ, 3 ਮਾਰਚ
ਕਰਨਾਟਕ ਹਾਈ ਕੋਰਟ ਨੇ ਉਸ ਕਰਮਚਾਰੀ ਨੂੰ ਨੌਕਰੀ ‘ਤੇ ਬਹਾਲ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਨੂੰ ਉਸ ਦੇ ਅਤੇ ਕੰਪਨੀ ਦਰਮਿਆਨ ਸਨਅਤੀ ਝਗੜਿਆਂ ਬਾਰੇ ਕਾਨੂੰਨ ਤਹਿਤ ਮਾਮਲਾ ਲੰਬਿਤ ਹੋਣ ਦੇ ਬਾਵਜੂਦ ਬਰਖ਼ਾਸਤ ਕਰ ਦਿੱਤਾ ਗਿਆ ਸੀ। ਹਾਈ ਕੋਰਟ ਨੇ ਲੇਬਰ ਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਦਿਆਂ ਕਿਹਾ, ”ਲੇਬਰ ਕੋਰਟ ਨੇ ਸੁਣਵਾਈ ਲੰਬਿਤ ਹੋਣ ਦੌਰਾਨ ਕਰਮਚਾਰੀ ਨੂੰ ਸੇਵਾਵਾਂ ਤੋਂ ਬਰਖ਼ਾਸਤ ਕੀਤੇ ਜਾਣ ਦੇ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ‘ਤੇ ਫ਼ੈਸਲਾ ਦਿੱਤਾ ਹੈ। ਆਦੇਸ਼ ਨੂੰ ਰੱਦ ਕਰਨ ਦਾ ਕੋਈ ਕਾਰਨ ਨਹੀਂ ਬਣਦਾ। ਲੇਬਰ ਕੋਰਟ ਸਹੀ ਢੰਗ ਨਾਲ ਇਸ ਨਤੀਜੇ ‘ਤੇ ਪਹੁੰਚੀ ਕਿ ਬਰਖ਼ਾਸਤਗੀ ਅਣਉਚਿੱਤ ਸੀ ਅਤੇ ਕਰਮਚਾਰੀ ਨੂੰ ਪੁਰਾਣੀ ਤਨਖ਼ਾਹ ‘ਤੇ ਬਹਾਲ ਕਰਨ ਦਾ ਨਿਰਦੇਸ਼ ਦਿੱਤਾ।” -ਪੀਟੀਆਈ