ਨਵੀਂ ਦਿੱਲੀ, 7 ਮਾਰਚ
ਐੱਸਬੀਆਈ ਰਿਸਰਚ ਦੀ ਇਕ ਰਿਪੋਰਟ ਨੇ ਭਾਰਤ ਦੀ ਮੌਜੂਦਾ ਵਿਕਾਸ ਦਰ ਨੂੰ ‘ਬੇਹੱਦ ਘੱਟ’ ਦੱਸਣ ਵਾਲੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਬਿਆਨ ਨੂੰ ‘ਮਾੜੀ ਭਾਵਨਾ ਨਾਲ ਤੇ ਪੱਖਪਾਤੀ’ ਬਿਆਨ ਕਰਾਰ ਦਿੰਦੇ ਹੋਏ, ਮੁੱਢੋਂ ਰੱਦ ਕੀਤਾ ਹੈ। ਐੱਸਬੀਆਈ ਰਿਸਰਚ ਦੀ ਰਿਪੋਰਟ ‘ਈਕੋਰੈਪ’ ਕਹਿੰਦੀ ਹੈ ਕਿ ਦੇਸ਼ ਦੀ ਜੀਡੀਪੀ ਦੇ ਵਾਧੇ ਦੀ ਦਰ ਦੇ ਹਾਲ ‘ਚ ਆਏ ਅੰਕੜੇ ਅਤੇ ਬੱਚਤ ਤੇ ਨਿਵੇਸ਼ ਦੇ ਅੰਕੜਿਆਂ ਨੂੰ ਦੇਖਣ ‘ਤੇ ਇਸ ਤਰ੍ਹਾਂ ਦੇ ਬਿਆਨਾਂ ਦਾ ਕੋਈ ਆਧਾਰ ਨਜ਼ਰ ਨਹੀਂ ਆਉਂਦਾ ਹੈ। ਇਸ ਰਿਪੋਰਟ ਮੁਤਾਬਕ, ”ਤਿਮਾਹੀ ਅੰਕੜਿਆਂ ਦੇ ਆਧਾਰ ‘ਤੇ ਜੀਡੀਪੀ ਵਾਧੇ ਨੂੰ ਲੈ ਕੇ ਵਿਆਖਿਆ ਕਰਨਾ ਸੱਚ ਨੂੰ ਛੁਪਾਉਣ ਵਾਲੇ ਭਰਮ ਨੂੰ ਫੈਲਾਉਣ ਦੀ ਕੋਸ਼ਿਸ਼ ਵਰਗਾ ਹੈ।” -ਪੀਟੀਆਈ