ਕਾਠਮੰਡੂ, 9 ਮਾਰਚ
ਨੇਪਾਲੀ ਕਾਂਗਰਸ ਦੇ ਉਮੀਦਵਾਰ ਰਾਮਚੰਦਰ ਪੌਡੇਲ ਅੱਜ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ। ਨੇਪਾਲ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੋਟਿੰਗ ਹੋਈ। ਮੁਕਾਬਲਾ ਨੇਪਾਲੀ ਕਾਂਗਰਸ ਦੇ ਰਾਮਚੰਦਰ ਪੌਡੇਲ ਅਤੇ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਿਸਟ ਲੈਨਿਨਿਸਟ (ਸੀਪੀਐੱਨ-ਯੂਐੱਮਐੱਲ) ਦੇ ਸੁਭਾਸ਼ ਚੰਦਰ ਨੇਮਬਾਂਗ ਵਿਚਕਾਰ ਸੀ। ਇੱਥੇ ਨਿਊ ਬਨੇਸ਼ਵਰ ਸਥਿਤ ਸੰਸਦ ਭਵਨ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਬਾਅਦ ਦੁਪਹਿਰ 3 ਵਜੇ ਸਮਾਪਤ ਹੋਈ। ਰਾਸ਼ਟਰਪਤੀ ਦੀ ਚੋਣ ਲਈ ਵੋਟਰਾਂ ਦੀ ਕੁੱਲ ਗਿਣਤੀ 882 ਹੈ, ਜਿਸ ਵਿੱਚ ਸੰਸਦ ਦੇ 332 ਮੈਂਬਰ ਅਤੇ ਸੱਤ ਸੂਬਿਆਂ ਦੀਆਂ ਸੂਬਾਈ ਅਸੈਂਬਲੀਆਂ ਦੇ 550 ਮੈਂਬਰ ਹਨ।