12.4 C
Alba Iulia
Tuesday, May 7, 2024

ਪ੍ਰੋ ਹਾਕੀ ਲੀਗ: ਭਾਰਤ ਨੇ ਆਸਟਰੇਲੀਆ ਨੂੰ 5-4 ਨਾਲ ਹਰਾਇਆ

Must Read


ਰੂੜਕੇਲਾ: ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ ਹਾਕੀ ਲੀਗ ਦੇ ਇੱਕ ਮੈਚ ਵਿੱਚ ਪੈਨਲਟੀ ਕਾਰਨਰਾਂ ‘ਤੇ ਗੋਲਾਂ ਦੀ ਹੈਟ੍ਰਿਕ ਕਰਦਿਆਂ ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ 5-4 ਨਾਲ ਜਿੱਤ ਦਿਵਾਈ। ਹਰਮਨਪ੍ਰੀਤ ਨੇ ਮੈਚ ਦੇ 13ਵੇਂ, 14ਵੇਂ ਅਤੇ 55ਵੇਂ ਮਿੰਟ ਵਿੱਚ ਗੋਲ ਦਾਗੇ ਤੇ ਟੀਮ ਦੀ ਜਿੱਤ ਯਕੀਨੀ ਬਣਾਈ। ਭਾਰਤ ਵੱਲੋਂ ਦੋ ਹੋਰ ਗੋਲ ਜੁਗਰਾਜ ਸਿੰਘ ਤੇ ਕਾਰਤੀ ਸੇਲਵਮ ਨੇ ਕ੍ਰਮਵਾਰ 17ਵੇਂ ਤੇ 25ਵੇਂ ਮਿੰਟ ਵਿੱਚ ਕੀਤੇ। ਮਹਿਮਾਨ ਟੀਮ ਆਸਟਰੇਲੀਆ ਵੱਲੋਂ ਬੈਲਟਜ਼ ਜੋਸ਼ਆ, ਕੇ. ਵਿਲੌਟ, ਅਰਨ ਜ਼ਾਲੇਵਸਕੀ ਅਤੇ ਬੈੱਨ ਸਟੇਂਸ ਨੇ ਗੋਲ ਕੀਤੇ। ਆਸਟਰੇਲੀਆ ਨੇ ਜੋਸ਼ੁਆ ਦੇ ਗੋਲ ਸਦਕਾ ਦੂਜੇ ਮਿੰਟ ਵਿੱਚ ਹੀ ਲੀਡ ਹਾਸਲ ਕਰ ਲਈ ਸੀ ਪਰ ਮੇਜ਼ਬਾਨ ਟੀਮ ਨੇ ਹਰਮਨਪ੍ਰੀਤ ਸਿੰਘ ਦੋ ਗੋਲ ਅਤੇ ਜੁਗਰਾਜ ਸਿੰਘ ਤੇ ਕਾਰਤੀ ਸੇਲਵਮ ਦੇ ਇੱਕ ਇੱਕ ਗੋਲ ਸਦਕਾ ਅੱਧੇ ਸਮੇਂ ਤੱਕ 4-1 ਦੀ ਲੀਡ ਬਣਾ ਲਈ ਸੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -