ਟੋਰਾਂਟੋ, 16 ਮਾਰਚ
ਕੈਨੇਡਾ ਦੀਆਂ ਪਿਛਲੀਆਂ ਦੋ ਚੋਣਾਂ ਵਿੱਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਬਕਾ ਗਵਰਨਰ ਜਨਰਲ ਨੂੰ ਵਿਸ਼ੇਸ਼ ਜਾਂਚਕਰਤਾ ਨਿਯੁਕਤ ਕੀਤਾ ਹੈ। ਟਰੂਡੋ ਨੇ ਐਲਾਨ ਕੀਤਾ ਕਿ ਡੇਵਿਡ ਜੌਹਨਸਨ ਵਿਸ਼ੇਸ਼ ਜਾਂਚਕਰਤਾ ਦੀ ਭੂਮਿਕਾ ਨਿਭਾਉਣਗੇ। ਜੌਹਨਸਨ ਇਹ ਫੈਸਲਾ ਕਰਨਗੇ ਕਿ ਕੀ ਇਸ ਮਾਮਲੇ ਦੀ ਜਨਤਕ ਜਾਂਚ ਦੀ ਲੋੜ ਹੈ ਜਾਂ ਨਹੀਂ। ਟਰੂਡੋ ਨੇ ਕਿਹਾ ਕਿ ਉਹ ਜੌਹਨਸਨ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰਨਗੇ।