ਜੈਪੁਰ, 17 ਮਾਰਚ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਤਰੱਕੀ ਬਾਰੇ ਵੱਡਾ ਫੈਸਲਾ ਕੀਤਾ ਹੈ| ਹੁਣ ਕੋਈ ਕਰਮਚਾਰੀ ਤੀਸਰਾ ਬੱਚਾ ਹੋਣ ‘ਤੇ ਵੀ ਤਰੱਕੀ ਹਾਸਲ ਕਰ ਸਕੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਅਜਿਹੇ ਮੁਲਾਜ਼ਮਾਂ ਦੀਆਂ ਤਰੱਕੀਆਂ ‘ਤੇ ਤਿੰਨ ਸਾਲਾਂ ਲਈ ਰੋਕ ਲਗਾ ਦਿੱਤੀ ਸੀ। ਤਿੰਨ ਬੱਚਿਆਂ ਵਾਲੇ ਮੁਲਾਜ਼ਮ ਨੂੰ ਤਰੱਕੀ ਅਤੇ ਤਨਖਾਹ ਵਾਧੇ ਦਾ ਲਾਭ ਤਿੰਨ ਸਾਲ ਬਾਅਦ ਹੀ ਮਿਲਦਾ ਸੀ। ਇਹ ਨਿਯਮ 2004 ਵਿੱਚ ਲਾਗੂ ਕੀਤਾ ਗਿਆ ਸੀ, ਜਦੋਂ ਰਾਜ ਵਿੱਚ ਭਾਜਪਾ ਦੀ ਸਰਕਾਰ ਸੀ ਅਤੇ ਵਸੁੰਧਰਾ ਰਾਜੇ ਪਹਿਲੀ ਵਾਰ ਮੁੱਖ ਮੰਤਰੀ ਬਣੀ ਸੀ।