ਨਵੀਂ ਦਿੱਲੀ, 21 ਮਾਰਚ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦਾ ਨਾਂ ਇੰਟਰਪੋਲ ਦੇ ‘ਰੈੱਡ ਨੋਟਿਸ’ ਵਿੱਚੋਂ ਹਟਾਉਣ ਕਾਾਰਨ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਵਿਰੋਧੀ ਧਿਰ ‘ਤੇ ਤਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਸੀਬੀਆਈ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਚੋਕਸੀ ਨੂੰ ਇੰਟਰਪੋਲ ਤੋਂ ਰਿਹਾਅ ਕੀਤਾ ਜਾ ਰਿਹਾ ਹੈ। ਖੜਗੇ ਨੇ ਟਵੀਟ ਕੀਤਾ, ‘ਵਿਰੋਧੀ ਨੇਤਾਵਾਂ ਲਈ ਈਡੀ-ਸੀਬੀਆਈ ਪਰ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਜੀ ਦੇ ਸਾਡੇ ਮੇਹੁਲ ਭਾਈ ਲਈ ਇੰਟਰਪੋਲ ਤੋਂ ਰਿਹਾਈ! ਜਦੋਂ ‘ਸਭ ਤੋਂ ਚੰਗੇ ਦੋਸਤ’ ਲਈ ਪਾਰਲੀਮੈਂਟ ਠੱਪ ਹੋ ਸਕਦੀ ਹੈ ਤਾਂ 5 ਸਾਲ ਪਹਿਲਾਂ ਭਗੌੜੇ ਹੋਏ ਪੁਰਾਣੇ ਮਿੱਤਰ ਦੀ ਮਦਦ ਕਰਨ ਤੋਂ ਕਿਵੇਂ ਇਨਕਾਰ ਕਰ ਸਕਦਾ ਹੈ? ਡੁੱਬੇ ਦੇਸ਼ ਦੇ ਹਜ਼ਾਰਾਂ-ਕਰੋੜ, ਨਾ ਖਾਣ ਦਿਆਂਗਾ ਬਣ ਗਿਆ ਅਨੋਖਾ ਜੁਮਲਾ!’ ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ‘ਚ 13 ਹਜ਼ਾਰ ਕਰੋੜ ਰੁਪਏ ਦੇ ਘਪਲੇ ‘ਚ ਲੋੜੀਂਦੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦਾ ਨਾਂ ਹੁਣ ਤੱਕ ਇੰਟਰਪੋਲ ‘ਰੈੱਡ ਨੋਟਿਸ’ ‘ਚੋਂ ਹਟਾ ਦਿੱਤਾ ਗਿਆ ਹੈ।
ਇਸ ਦੌਰਾਨ ਸੀਬੀਆਈ ਨੇ ਕਿਹਾ ਹੈ ਕਿ ਉਹ ਚੋਕਸੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਦੀ ਬਹਾਲੀ ਲਈ ਕਦਮ ਚੁੱਕ ਰਹੀ ਹੈ।