ਨੈਸ਼ਵਿਲ (ਅਮਰੀਕਾ), 28 ਮਾਰਚ
ਅਮਰੀਕਾ ਵਿੱਚ ਸਕੂਲ ਵਿੱਚ ਗੋਲੀਬਾਰੀ ਦਾ ਸਿਲਸਿਲਾ ਜਾਰੀ ਹੈ ਅਤੇ ਹੁਣ ਸੋਮਵਾਰ ਨੂੰ ਨੈਸ਼ਵਿਲ ਦੇ ਨਿੱਜੀ ਕ੍ਰਿਸਚੀਅਨ ਸਕੂਲ ਵਿੱਚ ਔਰਤ ਨੇ ਤਿੰਨ ਨੌਂ ਸਾਲਾ ਵਿਦਿਆਰਥੀਆਂ ਅਤੇ ਤਿੰਨ ਸੀਨੀਅਰ ਨਾਗਰਿਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਮਹਿਲਾ ਨੂੰ ਗੋਲੀ ਮਾਰ ਦਿੱਤੀ। ਉਸ ਕੋਲ ਤਿੰਨ ਅਸਾਲਟ ਸਟਾਈਲ ਰਾਈਫਲਾਂ ਅਤੇ ਇੱਕ ਪਿਸਤੌਲ ਸਨ। ਮੰਨਿਆ ਜਾਂਦਾ ਹੈ ਕਿ ਉਹ ਨੈਸ਼ਵਿਲ ਵਿੱਚ ਕਾਨਵੈਂਟ ਸਕੂਲ ਦੀ ਸਾਬਕਾ ਵਿਦਿਆਰਥਣ ਸੀ।