ਨਵੀਂ ਦਿੱਲੀ, 28 ਮਾਰਚ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਸਕੱਤਰੇਤ ਨੂੰ ਪੱਤਰ ਭੇਜ ਕੇ ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਆਪਣਾ ਸਰਕਾਰੀ ਬੰਗਲਾ ਖਾਲੀ ਕਰਨ ਦੇ ਸਬੰਧ ‘ਚ ਉਹ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਦਿਆਂ ਸਕੱਤਰੇਤ ਵੱਲੋਂ ਦਿੱਤੇ ਪੱਤਰ ਵਿਚਲੇ ਵੇਰਵਿਆਂ ਦੀ ਪਾਲਣਾ ਕਰਨਗੇ। ਉਨ੍ਹਾਂ ਨੂੰ ਲੋਕ ਸਭਾ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਲੋਕ ਸਭਾ ਦੇ ਲੋਕ ਸਭਾ ਸਕੱਤਰੇਤ ਨੇ ਉਨ੍ਹਾਂ ਨੂੰ ਨੋਟਿਸ ਭੇਜ ਕੇ 22 ਅਪਰੈਲ ਤੱਕ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਹੈ। 12 ਤੁਗਲਕ ਲੇਨ ਸਥਿਤ ਬੰਗਲੇ ਨੂੰ ਖਾਲੀ ਕਰਨ ਸਬੰਧੀ 27 ਮਾਰਚ ਨੂੰ ਮਿਲੇ ਪੱਤਰ ਲਈ ਸਕੱਤਰੇਤ ਦਾ ਧੰਨਵਾਦ ਕੀਤਾ।