ਸਿਓਲ, 27 ਮਾਰਚ
ਉੱਤਰੀ ਕੋਰੀਆ ਨੇ ਘੱਟ ਦੂਰੀ ਤੱਕ ਮਾਰ ਕਰਨ ਵਾਲੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ। ਦੂਜੇ ਪਾਸੇ ਅਮਰੀਕਾ ਤੇ ਦੱਖਣੀ ਕੋਰੀਆ ਨੇ ਜੰਗੀ ਅਭਿਆਸ ਮੁੜ ਸ਼ੁਰੂ ਕਰ ਦਿੱਤਾ ਹੈ। ਪਰਮਾਣੂ ਤਾਕਤ ਨਾਲ ਲੈਸ ਅਮਰੀਕਾ ਦਾ ਇਕ ਜੰਗੀ ਬੇੜਾ ਦੱਖਣੀ ਕੋਰੀਆ ਦੇ ਪਾਣੀਆਂ ਵਿਚ ਪਹੁੰਚ ਗਿਆ ਹੈ। ਉੱਤਰ ਕੋਰੀਆ ਨੇ ਇਹ ਕਾਰਵਾਈ ਦੱਖਣੀ ਕੋਰੀਆ ਤੇ ਅਮਰੀਕਾ ਦੇ ਜੰਗੀ ਅਭਿਆਸ ਦੇ ਜਵਾਬ ਵਿਚ ਕੀਤੀ ਹੈ। ਦੱਖਣੀ ਕੋਰੀਆ ਦੇ ਤਰਜਮਾਨ ਨੇ ਕਿਹਾ ਕਿ ਇਹ ਅਭਿਆਸ ਸਾਂਝੀ ਜੰਗੀ ਸਮਰੱਥਾ ਨੂੰ ਤਿੱਖਾ ਕਰਨ ਲਈ ਹੈ। ਅਮਰੀਕਾ ਇਸ ਰਾਹੀਂ ਸਾਥੀਆਂ ਦੀ ਰਾਖੀ ਪ੍ਰਤੀ ਵਚਨਬੱਧਤਾ ਨੂੰ ਜ਼ਾਹਿਰ ਕਰਨਾ ਚਾਹੁੰਦਾ ਹੈ। -ਪੀਟੀਆਈ