ਨਵੀਂ ਦਿੱਲੀ: ਇੰਡੀਅਨ ਵਿਮੈਨਜ਼ ਲੀਗ (ਆਈਡਬਲਯੂਐੱਲ) ਦਾ ਅੱਜ ਇੱਥੇ ਫੁਟਬਾਲ ਹਾਊਸ ਵਿੱਚ ਡਰਾਅ ਹੋਇਆ, ਜਿਸ ਮਗਰੋਂ ਗਰੁੱਪ ਦਾ ਐਲਾਨ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਦੇ ਮੁੱਖ ਸਕੱਤਰ ਸ਼ਾਜੀ ਪ੍ਰਭਾਕਰਨ ਵੀ ਹਾਜ਼ਰ ਸਨ। ਆਈਡਬਲਯੂਐੱਲ 25 ਅਪਰੈਲ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ 16 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਹੈ। ਹਰੇਕ ਗਰੁੱਪ ਵਿੱਚ ਸਿਖਰਲੀਆਂ ਚਾਰ ਟੀਮਾਂ ਕੁਆਰਟਰਫਾਈਨਲ ਲਈ ਕੁਆਲੀਫਾਈ ਕਰਨਗੀਆਂ। ਸਿਖਰਲੀਆਂ ਅੱਠ ਟੀਮਾਂ ਨੂੰ ਅਗਲੇ ਸੈਸ਼ਨ ਦੇ ਆਈਡਬਲਯੂਐੱਲ ਵਿੱਚ ਸਿੱਧਾ ਦਾਖ਼ਲਾ ਮਿਲੇਗਾ। ਗਰੁੱਪ-ਏ ਵਿੱਚ ਗੋਕੁਲਮ ਕੇਰਲ ਐੱਫਸੀ, ਮਾਤਾ ਰੁਕਮਣੀ ਐੱਫਸੀ, ਹੋਪਸ ਐੱਫਸੀ, ਮਿਸਾਕਾ ਯੂਨਾਈਟਿਡ ਐੱਫਸੀ, ਕਹਾਨੀ ਐੱਫਸੀ, ਈਸਟ ਬੰਗਾਲ ਐੱਫਸੀ, ਸਪੋਰਟਸ ਉਡੀਸਾ ਤੇ ਮੁੰਬਈ ਨਾਈਟਸ ਐੱਫਸੀ ਸ਼ਾਮਲ ਹਨ। ਗਰੁੱਪ ਬੀ ਵਿੱਚ ਸੇਤੂ ਐੱਫਸੀ, ਕਿਕਸਟਾਰਟ ਐੱਫਸੀ, ਸੇੇਲਟਿਕ ਕੁਈਨਜ਼ ਐੱਫਸੀ, ਈਸਟਰਨ ਸਪੋਰਟਿੰਗ ਯੂਨੀਅਨ, ਸੀਆਰਪੀਐੱਫ ਐੱਫਸੀ, ਚਰਚਿਲ ਬ੍ਰਦਰਜ਼ ਐੱਫਸੀਜੀ, ਲਾਰਡਜ਼ ਐੱਫਏ ਕੋਚੀ ਤੇ ਉਡੀਸਾ ਐੱਫਸੀ ਸ਼ਾਮਲ ਹਨ। -ਪੀਟੀਆਈ