ਤਿਰੂਵਨੰਤਪੁਰਮ/ਮੁੰਬਈ, 5 ਅਪਰੈਲ
ਕੇਰਲ ਵਿੱਚ ਐਤਵਾਰ ਨੂੰ ਰੇਲ ਗੱਡੀ ਨੂੰ ਅੱਗ ਲਾਉਣ ਦੇ ਸ਼ੱਕ ਵਿੱਚ ਮਹਾਰਾਸ਼ਟਰ ਦੇ ਰਤਨਾਗਿਰੀ ਤੋਂ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਉਸ ਨੂੰ ਜਲਦੀ ਹੀ ਕੇਰਲ ਲਿਆਂਦਾ ਜਾਵੇਗਾ। ਕੇਰਲ ਪੁਲੀਸ ਮੁਖੀ ਅਨਿਲ ਕਾਂਤ ਨੇ ਅੱਜ ਤਿਰੂਵਨੰਤਪੁਰਮ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਸ਼ਾਹਰੁਖ ਸੈਫ਼ੀ ਨੂੰ ਕੇਰਲ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ), ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲੀਸ ਦੇ ਸਾਂਝੇ ਯਤਨਾਂ ਨਾਲ ਫੜਿਆ ਗਿਆ ਹੈ। ਅੱਗ ਲਾਉਣ ਕਾਰਨ 3 ਮੌਤਾਂ ਹੋ ਗਈਆਂ ਸਨ ਤੇ 9 ਜਣੇ ਜ਼ਖ਼ਮੀ ਹੋ ਗਏ ਸਨ।