12.4 C
Alba Iulia
Wednesday, April 24, 2024

‘ਦਿ ਕਰਿਊ’ ਦੀ ਸ਼ੂਟਿੰਗ ਵਿੱਚ ਰੁੱਝੀ ਕਰੀਨਾ ਕਪੂਰ

Must Read


ਮੁੰਬਈ: ਅਦਾਕਾਰਾ ਕਰੀਨਾ ਕਪੂਰ ਆਪਣੀ ਆਉਣ ਵਾਲੀ ਫਿਲਮ ‘ਦਿ ਕਰਿਊ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਉਸ ਨੇ ਅੱਜ ਫਿਲਮ ਦੇ ਸੈੱਟ ਦੀ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਵਿੱਚ ਉਹ ਵੈਨਿਟੀ ਵੈਨ ਵਿੱਚ ਸ਼ੀਸ਼ੇ ਸਾਹਮਣੇ ਖੜ੍ਹੀ ਹੋ ਕੇ ਸੈਲਫੀ ਲੈਂਦੀ ਹੋਈ ਦਿਖਾਈ ਦੇ ਰਹੀ ਹੈ। ਉਸ ਦੇ ਸਾਹਮਣੇ ਕਾਫੀ ਦਾ ਇਕ ਵੱਡਾ ਮੱਗ ਦਿਖਾਈ ਦੇ ਰਿਹਾ ਹੈ, ਜਿਸ ਦੇ ਸੱਜੇ ਪਾਸੇ ਫਿਲਮ ਦੀ ਸਕ੍ਰਿਪਟ ਪਈ ਹੈ। ਉਸ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ”ਦਿ ਕਰਿਊ ਦਾ ਦੂਜਾ ਦਿਨ।” ਕਰੀਨਾ ਨੇ ਫਿਲਮ ਦੀ ਕਹਾਣੀ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਫਿਲਮ ਦੀ ਕਹਾਣੀ ਤਿੰਨ ਔਰਤਾਂ ‘ਤੇ ਆਧਾਰਿਤ ਹੈ, ਜੋ ਆਪਣੇ ਕੰਮਕਾਜ ਵਿੱਚ ਰੁੱਝੀਆਂ ਹੋਈਆਂ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ ਹਨ। ਜ਼ਿੰਦਗੀ ਦਾ ਸਫਰ ਤੈਅ ਕਰਦਿਆਂ ਉਨ੍ਹਾਂ ਲਈ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਉਹ ਝੂਠ ਦੇ ਜਾਲ ਵਿੱਚ ਫਸ ਜਾਂਦੀਆਂ ਹਨ। ਰਾਜੇਸ਼ ਕ੍ਰਿਸ਼ਨਨ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫਿਲਮ ਬਾਲਾਜੀ ਮੋਸ਼ਨ ਪਿਕਚਰਜ਼ ਲਿਮਿਟਡ ਅਤੇ ਅਨਿਲ ਕਪੂਰ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -