ਪੇਈਚਿੰਗ, 6 ਅਪਰੈਲ
ਸਾਊਦੀ ਅਰਬ ਅਤੇ ਇਰਾਨ ਨੇ ਆਪੋ-ਆਪਣੇ ਰਾਜਧਾਨੀਆਂ ਅਤੇ ਹੋਰ ਸ਼ਹਿਰਾਂ ਵਿੱਚ ਡਿਪਲੋਮੈਟਿਕ ਮਿਸ਼ਨਾਂ ਨੂੰ ਮੁੜ ਖੋਲ੍ਹਣ ਲਈ ਸਹਿਮਤੀ ਜਤਾਈ ਹੈ। ਚੀਨ ਵਿੱਚ ਅੱਜ ਇਰਾਨ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਇਸ ਸਬੰਧ ਵਿੱਚ ਸਮਝੌਤਾ ਹੋਇਆ। ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਉਡਾਣਾਂ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਦਾ ਅਧਿਐਨ ਕਰਨ ਅਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਹੈ। ਸਾਊਦੀ ਅਰਬ ਅਤੇ ਇਰਾਨ ਲੰਬੇ ਸਮੇਂ ਤੋਂ ਖੇਤਰੀ ਵਿਰੋਧੀ ਰਹੇ ਹਨ ਤੇ ਹੁਣ ਚੀਨ ਦੀ ਮਦਦ ਨਾਲ ਦੋਵੇਂ ਨੇੜੇ ਆ ਰਹੇ ਹਨ।