ਕੋਲਕਾਤਾ, 18 ਅਪਰੈਲ
ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਮੁਕੁਲ ਰਾਏ ਨੇ ਕਿਹਾ ਹੈ ਕਿ ਉਹ ਜ਼ਰੂਰੀ ਕੰਮ ਲਈ ਦਿੱਲੀ ਪੁੱਜ ਗਏ ਹਨ। ਇਸ ਤੋਂ ਪਹਿਲਾਂ ਪਰਿਵਾਰ ਨੇ ਕਿਹਾ ਸੀ ਕਿ ਸ੍ਰੀ ਰਾਏ ਸੋਮਵਾਰ ਸ਼ਾਮ ਤੋਂ ‘ਲਾਪਤਾ’ ਹਨ। ਸਾਬਕਾ ਰੇਲ ਮੰਤਰੀ ਦੇ ਪੁੱਤਰ ਸੁਭਰਾਗਸ਼ੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੋਮਵਾਰ ਦੇਰ ਸ਼ਾਮ ਤੋਂ ਲਾਪਤਾ ਹਨ। ਟੀਐੱਮਸੀ ਨੇਤਾ ਸੁਭਰਾਗਸ਼ੂ ਨੇ ਕਿਹਾ, ‘ਹੁਣ ਤੱਕ ਮੈਂ ਆਪਣੇ ਪਿਤਾ ਨਾਲ ਸੰਪਰਕ ਨਹੀਂ ਕਰ ਸਕਿਆ। ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਾ।’