12.4 C
Alba Iulia
Monday, April 29, 2024

‘ ਐੱਨਟੀਆਰ 30’ ਦੀ ਟੀਮ ’ਚ ਸ਼ਾਮਲ ਹੋਇਆ ਸੈਫ

Must Read


ਹੈਦਰਾਬਾਦ: ਬੌਲੀਵੁੱਡ ਅਦਾਕਾਰ ਸੈਫ ਅਲੀ ਖਾਨ ਅੱਜ ਅਧਿਕਾਰਤ ਤੌਰ ‘ਤੇ ਫਿਲਮ ‘ਐਨਟੀਆਰ 30’ ਦੀ ਟੀਮ ਵਿਚ ਸ਼ਾਮਲ ਹੋ ਗਏ ਹਨ। ਸੈਫ ਨੇ ਫਿਲਮ ਦੇ ਮੁੱਖ ਅਦਾਕਾਰ ਐਨਟੀਆਰ ਜੂਨੀਅਰ ਨਾਲ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਅਦਾਕਾਰ ਪਹਿਲੀ ਵਾਰ ਇਕੋ ਫਿਲਮ ਵਿਚ ਕੰਮ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਦਰਸ਼ਕ ਐਕਸ਼ਨ ਤੇ ਡਰਾਮਾ ਭਰਪੂਰ ਤੇਲਗੂ ਫਿਲਮ ‘ਐਨਟੀਆਰ 30’ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਜਿਸ ਵਿਚ ਸੈਫ ਅਲੀ ਖਾਨ ਵੀ ਮੁੱਖ ਭੂਮਿਕਾ ਵਿਚ ਨਜ਼ਰ ਆਵੇਗਾ। ਇਸ ਫਿਲਮ ਦਾ ਨਿਰਦੇਸ਼ਨ ਕੋਰਾਤਾਲਾ ਸਿਵਾ ਵਲੋਂ ਕੀਤਾ ਗਿਆ ਹੈ। ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ‘ਤੇ ‘ਐਨਟੀਆਰ 30’ ਦੇ ਸੈੱਟ ਦੀ ਤਸਵੀਰ ਸਾਂਝੀ ਕਰਦਿਆਂ ਸੈਫ ਦਾ ਟੀਮ ਵਿਚ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ‘ਐਨਟੀਆਰ 30’ ਦੀ ਸ਼ੂਟਿੰੰਗ ਪਿਛਲੇ ਮਹੀਨੇ ਹੈਦਰਾਬਾਦ ਵਿੱਚ ਇਕ ਸਮਾਗਮ ਤੋਂ ਬਾਅਦ ਸ਼ੁਰੂ ਕਰ ਦਿੱਤੀ ਗਈ ਸੀ ਪਰ ਸੈਫ ਅਲੀ ਖਾਨ ਵਲੋਂ ਇਸ ਫਿਲਮ ਦੀ ਸ਼ੂਟਿੰਗ ਹੁਣ ਸ਼ੁਰੂ ਕੀਤੀ ਗਈ ਹੈ। ਇਸ ਫਿਲਮ ਰਾਹੀਂ ਜਾਹਨਵੀ ਕਪੂਰ ਤੇਲਗੂ ਫਿਲਮ ਸਨਅਤ ਵਿੱਚ ਵੀ ਪੈਰ ਧਰੇਗੀ। ਇਹ ਫਿਲਮ ਅਗਲੇ ਸਾਲ 5 ਅਪਰੈਲ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -