ਕਾਠਮੰਡੂ, 18 ਅਪਰੈਲ
ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡਲ ਨੂੰ ਅੱਜ ਸਾਹ ਲੈਣ ਵਿੱਚ ਤਕਲੀਫ ਹੋਣ ‘ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਨੇਪਾਲੀ ਕਾਂਗਰਸ ਨੇ ਦਿੱਤੀ। ਪੌਡਲ (78) ਨੂੰ ਮਹਾਰਾਜਗੰਜ ਦੇ ਟੀਚਿੰਗ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਹਸਪਤਾਲ ਦੇ ਪ੍ਰਸ਼ਾਸਨਿਕ ਮੁਖੀ ਨੇ ਦੱਸਿਆ ਕਿ ਰਾਸ਼ਟਰਪਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਦੇ ਇੱਕ ਸਲਾਹਕਾਰ ਨੇ ਦੱਸਿਆ ਕਿ ਸ੍ਰੀ ਪੌਡੇਲ ਪਿਛਲੇ 15 ਦਿਨਾਂ ਤੋਂ ਦਵਾਈ ਖਾ ਰਹੇ ਸਨ ਪਰ ਉਨ੍ਹਾਂ ਦੀ ਸਿਹਤ ‘ਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ ਤੇ ਅੱਜ ਸਿਹਤ ਜ਼ਿਆਦਾ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਵੀ ਹਸਪਤਾਲ ਪਹੁੰਚੇ ਹੋਏ ਹਨ। -ਪੀਟੀਆਈ