ਨਵੀਂ ਦਿੱਲੀ: ਭਾਜਪਾ ਦੇ ਨੋਇਡਾ ਤੋਂ ਵਿਧਾਇਕ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਪੰਕਜ ਸਿੰਘ ਦਾ ਸ਼ਨਿਚਰਵਾਰ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ (ਸੀਐਫਆਈ) ਦਾ ਪ੍ਰਧਾਨ ਐਲਾਨਿਆ ਜਾਣਾ ਪੂਰੀ ਤਰ੍ਹਾਂ ਤੈਅ ਹੈ ਕਿਉਂਕਿ ਇਸ ਅਹੁਦੇ ਲਈ ਉਹ ਇੱਕਲੌਤੇ ਉਮੀਦਵਾਰ ਹਨ। ਸਿਰਫ ਪੰਕਜ ਹੀ ਨਹੀਂ, ਸੀਐੱਫਆਈ ਕੌਂਸਲ ਦੇ ਬਾਕੀ ਸਾਰੇ 24 ਮੈਂਬਰ ਵੀ ਉੱਤਰਾਖੰਡ ਦੇ ਨੈਨੀਤਾਲ ‘ਚ ਹੋਣ ਵਾਲੀ ਚੋਣ ਬੈਠਕ ਦੌਰਾਨ ਬਿਨਾਂ ਮੁਕਾਬਲਾ ਚੁਣੇ ਜਾਣਗੇ। ਪੰਕਜ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਥਾਂ ਲੈਣਗੇ ਜੋ ਸੀਐੱਫਆਈ ਦੇ ਪ੍ਰਧਾਨ ਵਜੋਂ ਤਿੰਨ ਵਾਰ (2011 ਤੋਂ 12 ਸਾਲ) ਸੇਵਾ ਕਰਨ ਤੋਂ ਬਾਅਦ ਖੇਡ ਜ਼ਾਬਤੇ ਤਹਿਤ ਚੋਣ ਲੜਨ ਲਈ ਅਯੋਗ ਕਰਾਰ ਦਿੱਤੇ ਗਏ ਹਨ। ਇਸ ਦੌਰਾਨ ਮ ਨਿੰਦਰ ਪਾਲ ਸਿੰਘ ਵੀ ਲਗਾਤਾਰ ਦੂਜੀ ਵਾਰ ਜਨਰਲ ਸਕੱਤਰ ਚੁਣੇ ਜਾਣਗੇ। ਇਸ ਅਹੁਦੇ ਲਈ ਵੀ ਉਹ ਇਕੱਲੇ ਉਮੀਦਵਾਰ ਹਨ। -ਪੀਟੀਆਈ