ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 22 ਅਪਰੈਲ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਪੀਐੱਸਐੱਲਵੀ ਸੀ55 ਰਾਕੇਟ ਅੱਜ ਇੱਥੇ ਪੁਲਾੜ ਕੇਂਦਰ ਤੋਂ ਦੋ ਸਿੰਗਾਪੁਰ ਉਪਗ੍ਰਹਿ ਲੈ ਕੇ ਰਵਾਨਾ ਹੋਇਆ। ਇਸਰੋ ਨੇ ਇਹ ਜਾਣਕਾਰੀ ਦਿੱਤੀ। ਰਾਕੇਟ ਨੂੰ ਨਿਊਸਪੇਸ ਇੰਡੀਆ ਲਿਮਟਿਡ ਵੱਲੋਂ ਵਪਾਰਕ ਮਿਸ਼ਨ ਦੇ ਤਹਿਤ ਲਾਂਚ ਕੀਤਾ ਗਿਆ, ਜਿਸ ਵਿੱਚ ‘ਟੈਲੀਓਐੱਸ-2’ ਨੂੰ ਪ੍ਰਾਇਮਰੀ ਸੈਟੇਲਾਈਟ ਦੇ ਰੂਪ ਵਿੱਚ ਅਤੇ ‘ਲਿਊਮਲਾਈਟ-4’ ਨੂੰ ਸਹਿ-ਉਪਗ੍ਰਹਿ ਵਜੋਂ ਲਿਆਇਆ ਗਿਆ। ਦੋਵੇਂ ਉਪਗ੍ਰਹਿ ਧਰਤੀ ਦੇ ਹੇਠਲੇ ਪੰਧ ਵਿੱਚ ਸਥਾਪਤ ਕੀਤਾ ਗਿਆ ਹੈ।