ਨਵੀਂ ਦਿੱਲੀ, 24 ਅਪਰੈਲ
‘ਅਮੈਰੀਕਨ ਏਅਰਲਾਈਨਜ਼’ ਦੀ ਨਿਊਯਾਰਕ ਤੋਂ ਦਿੱਲੀ ਆ ਰਹੀ ਉਡਾਣ ਵਿਚ ਇਕ ਭਾਰਤੀ ਨੂੰ ਆਪਣੇ ਸਹਿ-ਯਾਤਰੀ ਉਤੇ ਪਿਸ਼ਾਬ ਕਰਨ ਦੇ ਦੋਸ਼ ਹੇਠ ਇੱਥੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਏਅਰਲਾਈਨ ਨੇ ਕਿਹਾ ਕਿ ਮੁਲਜ਼ਮ ਭਾਰਤੀ ਯਾਤਰੀ ਨੇ ਸ਼ਰਾਬ ਪੀਤੀ ਹੋਈ ਸੀ ਤੇ ਆਪਣੇ ਨਾਲ ਬੈਠੇ ਮੁਸਾਫ਼ਰ ਨਾਲ ਬਹਿਸ ਤੋਂ ਬਾਅਦ ਉਸ ‘ਤੇ ਪਿਸ਼ਾਬ ਕਰ ਦਿੱਤਾ। ਘਟਨਾ ਅਮੈਰੀਕਨ ਏਅਰਲਾਈਨਜ਼ ਦੀ ਉਡਾਣ ਏਏ292 ਵਿਚ ਵਾਪਰੀ ਤੇ ਯਾਤਰੀ ਨੂੰ ਏਅਰਪੋਰਟ ‘ਤੇ ਸੀਆਈਐੱਸਐਫ ਦੇ ਸਟਾਫ਼ ਨੇ ਐੈਤਵਾਰ ਰਾਤ ਨੌਂ ਵਜੇ ਹਿਰਾਸਤ ਵਿਚ ਲਿਆ ਹੈ। ਏਅਰਲਾਈਨ ਨੇ ਲੈਂਡਿੰਗ ਤੋਂ ਪਹਿਲਾਂ ਇਸ ਮਾਮਲੇ ਬਾਰੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਜਾਣੂ ਕਰਾਇਆ। ਇਸ ਤੋਂ ਬਾਅਦ ਦੋਵਾਂ ਯਾਤਰੀਆਂ ਨੂੰ ਦਿੱਲੀ ਪੁਲੀਸ ਹਵਾਲੇ ਕੀਤਾ ਗਿਆ। -ਪੀਟੀਆਈ