ਲੰਦਨ, 25 ਅਪਰੈਲ
ਯੂਕੇ ਵਿੱਚ ਖਾਣਾ ਡਿਲਿਵਰ ਕਰਨ ਵਾਲੀਆਂ ਫਰਮਾਂ ਲਈ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕਈ ਭਾਰਤੀ ਸ਼ਾਮਲ ਹਨ। ਇਹ ਦੇਸ਼ ਵਿੱਚ ਗੈਰਕਾਨੂੰਨੀ ਪਰਵਾਸ ਸਬੰਧੀ ਕੀਤੀ ਕਾਰਵਾਈ ਦਾ ਹਿੱਸਾ ਹੈ। ਯੂਕੇ ਦੇ ਗ੍ਰਹਿ ਵਿਭਾਗ ਦੇ ਦਫ਼ਤਰ ਵੱਲੋਂ ਮੰਗਲਵਾਰ ਨੂੰ ਤਾਜ਼ਾ ਜਾਰੀ ਕੀਤੇ ਗੲੇ ਬਿਆਨ ਮੁਤਾਬਿਕ ਗੈਰਕਾਨੂੰਨੀ ਢੰਗ ਨਾਲ ਕਿਸ਼ਤੀਆਂ ਰਾਹੀਂ ਮੁਲਕ ਦਾ ਬਾਰਡਰ ਟੱਪਣ ਵਾਲੇ ਪਰਵਾਸੀਆਂ ਵਿੱਚ ਦੂਜੀ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ। ਇਸ ਸਾਲ ਜਨਵਰੀ ਤੋਂ ਮਾਰਚ ਵਿਚਾਲੇ 675 ਭਾਰਤੀ ਇੱਥੇ ਗੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਹਨ। ਯੂਕੇ ਦੀ ਗ੍ਰਹਿ ਮੰਤਰੀ ਸੁਯੈਲਾ ਬਰੇਵਰਮੈਨ ਨੇ ਕਿਹਾ,’ਗੈਰਕਾਨੂੰਨੀ ਕੰਮ ਨਾਲ ਸਾਡੇ ਭਾਈਚਾਰਿਆਂ ਨੂੰ ਨੁਕਸਾਨ ਪੁੱਜਦਾ ਹੈ। -ਪੀਟੀਆਈ