12.4 C
Alba Iulia
Sunday, April 28, 2024

ਚਕਰਵਾਤ ‘ਮੋਖਾ’ ਬੰਗਲਾਦੇਸ਼ ਤੇ ਮਿਆਂਮਾਰ ਦੇ ਤੱਟਾਂ ਨਾਲ ਟਕਰਾਇਆ

Must Read


ਢਾਕਾ, 14 ਮਈ

ਚਕਰਵਾਤੀ ਤੂਫ਼ਾਨ ‘ਮੋਖਾ’ ਨੇ ਅੱਜ ਬੰਗਲਾਦੇਸ਼ ਅਤੇ ਮਿਆਂਮਾਰ ਦੇ ਤੱਟਵਰਤੀ ਇਲਾਕਿਆਂ ‘ਤੇ ਦਸਤਕ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਪੰਜਵੀਂ ਸ਼੍ਰੇਣੀ ਦੇ ਜਬਰਦਸਤ ਚੱਕਰਵਾਤੀ ਤੂਫ਼ਾਨ ਵਿੱਚ ਤਬਦੀਲ ਹੋ ਚੁੱਕਿਆ ਸੀ। ‘ਮੋਖਾ’ ਤੂਫ਼ਾਨ ਬੰਗਲਾਦੇਸ਼ ਅਤੇ ਮਿਆਂਮਾਰ ਨੂੰ ਵੰਡਣ ਵਾਲੀ ਨਾਫ ਨਦੀ ਜ਼ਰੀਏ ਅੱਗੇ ਵਧਦਿਆਂ ਟੇਕਨਾਫ਼ ਤੱਟਰੇਖਾ ‘ਤੇ ਦੁਪਹਿਰ ਵੇਲੇ ਟਕਰਾਇਆ। ਤੂਫ਼ਾਨ ਦੀ ਲਪੇਟ ਵਿੱਚ ਆਉਣ ਕਾਰਨ ਤੱਟਵਰਤੀ ਖੇਤਰਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ ਅਤੇ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ। ਬੰਗਲਾਦੇਸ਼ ਨੇ ਨੇੜਲੇ ਹਵਾਈ ਅੱਡਿਆਂ ‘ਤੇ ਉਡਾਣਾਂ ਬੰਦ ਕਰ ਦਿੱਤੀਆਂ ਹਨ ਅਤੇ ਮਛੇਰਿਆਂ ਨੂੰ ਮੱਛੀਆਂ ਫੜਨ ਲਈ ਨਾ ਜਾਣ ਦੀ ਸਲਾਹ ਦਿੱਤੀ ਹੈ। ਬੰਗਲਾਦੇਸ਼ ਦੇ ਮੌਸਮ ਵਿਭਾਗ ਦੇ ਬੁਲਾਰੇ ਏ.ਕੇ.ਐੱਮ ਨਜ਼ਮੁਲ ਹੁਦਾ ਨੇ ਦੱਸਿਆ, ”ਚਕਰਵਾਤ ਦਾ ਕੇਂਦਰ ਬਿੰਦੂ ਆਪਣੇ ਅਨੁਮਾਨਿਤ ਸਮੇਂ ਤੋਂ ਪਹਿਲਾਂ ਅੱਜ ਬਾਅਦ ਦੁਪਹਿਰ ਨਾਫ਼ ਨਦੀ ਤੋਂ ਹੁੰਦਾ ਹੋਇਆ ਟੇਕਨਾਫ਼ ਤੱਟਰੇਖਾ ‘ਤੇ ਪਹੁੰਚ ਗਿਆ।” ਉਨ੍ਹਾਂ ਕਿਹਾ ਕਿ ਬੇਹੱਦ ਖ਼ਤਰਨਾਕ ਮੰਨੀ ਜਾਣ ਵਾਲੀ ਪੰਜਵੀਂ ਸ਼੍ਰੇਣੀ ਦੇ ਚੱਕਰਵਾਤ ਵਜੋਂ ਦਰਸਾਏ ਗਏ ‘ਮੋਖਾ’ ਨੂੰ ਤੱਟਰੇਖਾ ਪਾਰ ਕਰਨ ਵਿੱਚ ਹੋਰ ਸਮਾਂ ਲੱਗ ਸਕਦਾ ਹੈ। ਬੰਗਲਾਦੇਸ਼ ਦੇ ਦੱਖਣ-ਪੂਰਬੀ ਕਾਕਸ ਬਾਜ਼ਾਰ ਦੇ ਟੇਕਨਾਫ਼ ਉਪ ਜ਼ਿਲ੍ਹਿਆਂ ਦੇ ਪ੍ਰਸ਼ਾਨਨਿਕ ਪ੍ਰਮੁੱਖ ਮੁਹੰਮਦ ਕੁਆਮਰੂਜ਼ਮਾਨ ਨੇ ਕਿਹਾ ਕਿ ਟੇਕਨਾਫ਼ ਅਤੇ ਬੰਗਾਲ ਦੀ ਖਾੜੀ ਨੇੜੇ ਇਸ ਦੇ ਦੱਖਣੀ ਹਿੱਸੇ ਸ਼ਾਹਪੋਰੀ ਡਿਪ ਵਿੱਚ 200 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਟੇਕਨਾਫ਼ ਮਿਆਂਮਾਰ ਦੇ ਨੇੜੇ ਹੈ ਅਤੇ ਨਾਫ਼ ਨਦੀ ਵੱਲੋਂ ਉੱਤਰੀ ਮਿਆਂਮਾਰ ਦੇ ਤੱਟਾਂ ਤੋਂ ਵੱਖ ਹੁੰਦਾ ਹੈ। ਕੁਆਮਰੂਜ਼ੱਮਾਨ ਨੇ ਕਿਹਾ ਕਿ ਤੂਫ਼ਾਨ ਕਾਰਨ ਟੇਕਨਾਫ਼ ਅਤੇ ਸੇਂਟ ਮਾਰਟਿਨ ਟਾਪੂ ‘ਤੇ ਭਾਰੀ ਨੁਕਸਾਨ ਦੀਆਂ ਖ਼ਬਰਾਂ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਥਾਵਾਂ ਤੋਂ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। -ਪੀਟੀਆਈ

ਕਾਕਸ ਬਾਜ਼ਾਰ ਦਾ ਰਫਿਊਜੀ ਕੈਂਪ ਤੂਫ਼ਾਨ ਦੀ ਮਾਰ ਹੇਠ ਆਉਣ ਦਾ ਖਦਸ਼ਾ

ਸੇਂਟ ਮਾਰਟਿਨ ਟਾਪੂ ਦੇ ਚੇਅਰਮੈਨ ਮੁਜੀਬੁਰ ਰਹਿਮਾਨ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਟਾਪੂ ‘ਤੇ ਕਈ ਮਕਾਨ ਉੱਡ ਗਏ ਹਨ। ਤੂਫ਼ਾਨ ਨੀਵੇਂ ਇਲਾਕਿਆਂ ਦੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਇਹ ਵੀ ਖਦਸ਼ਾ ਬਣਿਆ ਹੋਇਆ ਹੈ ਕਿ ਕਾਕਸ ਬਾਜ਼ਾਰ ਵਿੱਚ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਰਫਿਊਜੀ ਕੈਂਪ, ਜਿੱਥੇ 10 ਲੱਖ ਤੋਂ ਵੱਧ ਮੁਸਲਿਮ ਰੋਹਿੰਗਿਆ ਰਫਿਊਜੀ ਰਹਿੰਦੇ ਹਨ, ਵੀ ਤੂਫ਼ਾਨ ਦੀ ਲਪੇਟ ਵਿੱਚ ਆ ਸਕਦਾ ਹੈ। ਮੌਸਮ ਵਿਭਾਗ ਨੇ ਇਲਾਕੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ‘ਮੋਖਾ’ ਬੰਗਲਾਦੇਸ਼ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਮੰਨਿਆ ਜਾ ਰਹਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪਹਿਲਾਂ ਹੀ ਤੂਫ਼ਾਨ ਦੇ ਮੱਦੇਨਜ਼ਰ ਚਿਤਾਵਨੀ ਜਾਰੀ ਕਰਦਿਆਂ ਪ੍ਰਸ਼ਾਸਨ ਨੂੰ ਤੂਫ਼ਾਨ ਦੀ ਮਾਰ ਹੇਠ ਆਉਣ ਵਾਲੇ ਇਲਾਕਿਆਂ ‘ਚ ਲੋਕਾਂ ਤੱਕ ਰਾਸ਼ਨ ਅਤੇ ਹੋਰ ਸਮੱਗਰੀ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਹਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -