ਨਵੀਂ ਦਿੱਲੀ, 19 ਮਈ
ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਨਿਸ਼ਾਨੇਬਾਜ਼ਾਂ ਗਨੀਮਤ ਸੇਖੋਂ ਅਤੇ ਗੁਰਜੋਤ ਸਿੰਘ ਨੂੰ ਆਪਣੇ ਵਿਦੇਸ਼ੀ ਕੋਚਾਂ ਕ੍ਰਮਵਾਰ ਪੀਅਰੋ ਗੇਂਗਾ ਅਤੇ ਐੱਨੀਓ ਫਾਲਕੋ ਦੀ ਨਿਗਰਾਨੀ ਹੇਠ ਇਟਲੀ ਵਿੱਚ ਸਿਖਲਾਈ ਲੈਣ ਦੀ ਮਨਜ਼ੂੁਰੀ ਦੇ ਦਿੱਤੀ ਹੈ। ਇਹ ਜਾਣਕਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ ਦਿੱਤੀ ਗਈ। ਬਿਆਨ ਮੁਤਾਬਕ ਗਨੀਮਤ ਸੇਖੋਂ ਦੇ ਇਟਲੀ ਦੇ ਬਾਰੀ ਵਿੱਚ ਇਟੈਲੀਅਨ ਕੋਚ ਗੇਂਗਾ ਦੀ ਅਗਵਾਈ ‘ਚ 11 ਦਿਨ ਜਦਕਿ ਗੁਰਜੋਤ ਸਿੰਘ ਇਟਲੀ ਦੇ ਹੀ ਕਾਪੂਆ ਵਿੱਚ 10 ਦਿਨ ਤੱਕ ਸਿਖਲਾਈ ਲਵੇਗਾ। ਇਹ ਦੋਵੇਂ ਨਿਸ਼ਾਨੇਬਾਜ਼ ‘ਟਾਰਗੈਟ ਓਲੰਪਿਕ ਪੋਡੀਅਮ ਪ੍ਰੋਗਰਾਮ’ (ਟੀਓਪੀਐੱਸ) ਵਿੱਚ ਸ਼ਾਮਲ ਹਨ। -ਪੀਟੀਆਈ