ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 13 ਜਨਵਰੀ
ਦੇਸ਼ ਵਿੱਚ ਪਿਛਲੇ ਦੋ ਸਾਲਾਂ ਵਿੱਚ ਜੰਗਲਾਤ ਹੇਠ 2,261 ਵਰਗ ਕਿਲੋਮੀਟਰ ਰਕਬਾ ਵਧਿਆ ਹੈ। ਇਹ ਜਾਣਕਾਰੀ ਕੇਂਦਰੀ ਵਾਤਾਵਰਨ ਮੰਤਰੀ ਭੁਪਿੰਦਰ ਯਾਦਵ ਨੇ ਵੀਰਵਾਰ ਨੂੰ ਜੰਗਲਾਤ ਸਰਵੇਖਣ ਰਿਪੋਰਟ-2021 ਜਾਰੀ ਕਰਦਿਆਂ ਦਿੱਤੀ। ਇਸ ਸਮੇਂ ਦੇਸ਼ ਵਿੱਚ 80.9 ਮਿਲੀਅਨ ਹੈਕਟੇਅਰ ਰਕਬਾ ਜੰਗਾਲਾਤ ਹੇਠ ਹੈ ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 24.62 ਫੀਸਦ ਹਿੱਸਾ ਹੈ। ਸ੍ਰੀ ਯਾਦਵ ਨੇ ਦੱਸਿਆ ਕਿ ਜੰਗਲਾਤ ਹੇਠ ਸਭ ਦੋਂ ਵਧ ਰਕਬਾ ਆਂਧਰਾ ਪ੍ਰਦੇਸ਼ (647 ਵਰਗ ਕਿਲੋਮੀਟਰ) ਵਿੱਚ ਵਧਿਆ ਹੈ ਜਿਸ ਮਗਰੋਂ ਤੇਲੰਗਾਨਾ (632 ਵਰਗ ਕਿਲੋਮੀਟਰ) ਦੀ ਵਾਰੀ ਆਉਂਦੀ ਹੈ ਤੇ ਉਡੀਸਾ 537 ਵਰਗ ਕਿਲੋਮੀਟਰ ਨਾਲ ਤੀਸਰੇ ਨੰਬਰ ‘ਤੇ ਹੈ।