ਨਵੀਂ ਦਿੱਲੀ, 17 ਜਨਵਰੀ
ਕਾਂਰਗਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੈਮੂਲਾ ਦੀ ਬਰਸੀ ਮੌਕੇ ਅੱਜ ਉਸ ਨੂੰ ਯਾਦ ਕਰਦਿਆ ਕਿਹਾ ਕਿ ਵੈਮੂਲਾ ਅੱਜ ਵੀ ਉਨ੍ਹਾਂ ਦਾ ਹੀਰੋ ਅਤੇ ਵਿਰੋਧ ਦਾ ਪ੍ਰਤੀਕ ਹੈ। ਜ਼ਿਕਰਯੋਗ ਹੈ ਕਿ ਕਥਿਤ ਭੇਦਭਾਵ ਕਾਰਨ ਪੀਐੱਚਡੀ ਦੇ ਵਿਦਿਆਰਥੀ ਵੈਮੂਲਾ ਨੇ 17 ਜਨਵਰ 2016 ਨੂੰ ਖੁਦਕੁਸ਼ੀ ਕਰ ਲਈ ਸੀ। ਇਸ ਘਟਨ ਨੂੰ ਲੈ ਕੇ ਵੱਡਾ ਵਿਵਾਦ ਹੋਇਆ ਸੀ। ਰਾਹੁਲ ਗਾਂਧੀ ਨੇ ਟਵੀਟ ਕੀਤਾ, ”ਸਿਰਫ਼ ਦਲਿਤ ਹੋਣ ਕਰ ਕੇ ਰੋਹਿਤ ਵੈਮੂਲਾ ਨਾਲ ਅੱਤਿਆਚਾਰ ਹੋਇਆ ਅਤੇ ਉਸ ਦੀ ਹੱਤਿਆ ਕਰ ਦਿੱਤੀ ਗਈ। ਸਾਲ ਲੰਘ ਰਹੇ ਹਨ ਪਰ ਉਹ ਅੱਜ ਵੀ ਵਿਰੋਧ ਦਾ ਪ੍ਰਤੀਕ ਹੈ ਅਤੇ ਉਸ ਦੀ ਬਹਾਦਰ ਮਾਂ ਆਸ ਦੀ ਪ੍ਰਤੀਕ ਹੈ। ਅਖ਼ੀਰ ਤੱਕ ਸੰਘਰਸ਼ ਕਰਨ ਲਈ ਰੋਹਿਤ ਮੇਰਾ ਹੀਰੋ ਹੈ, ਮੇਰਾ ਇਕ ਭਰਾ ਜਿਸ ਦੇ ਨਾਲ ਗਲਤ ਹੋਇਆ।” -ਪੀਟੀਆਈ