ਸ੍ਰੀਨਗਰ, 17 ਜਨਵਰੀ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅੱਜ ਕਸ਼ਮੀਰ ਪ੍ਰੈੱਸ ਕਲੱਬ ਨੂੰ ਦਿੱਤੀ ਜ਼ਮੀਨ ਤੇ ਉਸ ਉੱਪਰ ਬਣੀ ਇਮਾਰਤ ਵਾਪਸ ਲੈ ਲਈ। ਵਾਦੀ ਸਥਿਤ ਪੱਤਰਕਾਰਾਂ ਦੀ ਸਭ ਤੋਂ ਵੱਡੀ ਸੰਸਥਾ ਵਿਚ ਪਿਛਲੇ ਹਫ਼ਤੇ ਦੀ ਗੁੱਟਬਾਜ਼ੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਹ ਕਦਮ ਉਠਾਇਆ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪ੍ਰੈੱਸ ਬਿਆਨ ਜਾਰੀ ਕਰ ਕੇ ਕਿਹਾ, ”ਪੱਤਰਕਾਰਾਂ ਦੇ ਵੱਖ-ਵੱਖ ਸਮੂਹਾਂ ਵਿਚਾਲੇ ਅਸਹਿਮਤੀ ਅਤੇ ਘਟਨਵਾਵਾਂ ਵਿਚਾਲੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਸ੍ਰੀਨਗਰ ਦੇ ਪੋਲੋ ਵਿਊ ਸਥਿਤ ਕਸ਼ਮੀਰ ਪ੍ਰੈੱਸ ਕਲੱਬ ਨੂੰ ਅਲਾਟ ਕੀਤੀ ਗਈ ਇਮਾਰਤ ਦੀ ਅਲਾਟਮੈਂਟ ਰੱਦ ਕਰ ਕੇ ਕੰਪਲੈਕਸ ਦੀ ਜ਼ਮੀਨ ਅਤੇ ਇਸ ‘ਤੇ ਬਣੇ ਭਵਨ ਨੂੰ ਅਸਟੇਟ ਵਿਭਾਗ ਨੂੰ ਵਾਪਸ ਕਰ ਦਿੱਤਾ ਜਾਵੇ।” -ਪੀਟੀਆਈ