ਚੰਡੀਗੜ੍ਹ, 17 ਜਨਵਰੀ
ਕੋਵਿਡ-19 ਦੇ ਵਧਦੇ ਮਾਮਲਿਆਂ ਵਿਚਾਲੇ ਚੋਣ ਕਮਿਸ਼ਨ ਨੇ 22 ਫਰਵਰੀ ਤੱਕ ਚੋਣ ਰੈਲੀਆਂ ‘ਤੇ ਰੋਕ ਲਗਾਈ ਹੋਈ ਹੈ। ਅਜਿਹੇ ਵਿਚ ਪੰਜਾਬ ‘ਚ ਸਿਆਸੀ ਪਾਰਟੀਆਂ ਦੀ ਟੇਕ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਲੱਗੀ ਹੋਈ ਹੈ। ਸਿਆਸੀ ਆਗੂ ਅੱਜਕੱਲ੍ਹ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਹੀ ਜਨਤਾ ਤੱਕ ਆਪਣੀ ਗੱਲ ਪਹੁੰਚਾਉਣ ਵਾਸਤੇ ਮਸ਼ੱਕਤ ਕਰ ਰਹੇ ਹਨ। ਸੂਬੇ ਵਿਚ ਕਾਬਜ਼ ਧਿਰ ਕਾਂਗਰਸ ਸਣੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਦੀਆਂ ਡਿਜੀਟਲ ਟੀਮਾਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਵੀਡੀਓ ਕਲਿੱਪ ਅਤੇ ਗ੍ਰਾਫਿਕਸ ਰਾਹੀਂ ਆਪੋ-ਆਪਣੀਆਂ ਸੋਸ਼ਲ ਮੀਡੀਆ ਯੋਜਨਾਵਾਂ ਬਣਾ ਰਹੀਆਂ ਹਨ। ਕੁਝ ਪਾਰਟੀਆਂ ਨੇ ਫੇਸਬੁੱਕ ਅਤੇ ਟਵਿੱਟਰ ਸਣੇ ਕਈ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਡਿਜੀਟਲ ਰੈਲੀਆਂ ਕਰਨ ਦੀ ਯੋਜਨਾ ਬਣਾਈ ਹੈ। -ਪੀਟੀਆਈ