12.4 C
Alba Iulia
Sunday, April 28, 2024

ਸ਼ਹਿਨਾਜ਼ ਨੇ ਗਾਇਆ ‘ਰਾਂਝਾ’

Must Read


ਚੰਡੀਗੜ੍ਹ: ਬਿੱਗ ਬੌਸ ਨਾਲ ਚਰਚਾ ਵਿੱਚ ਆਈ ਅਦਾਕਾਰਾ ਸ਼ਹਿਨਾਜ਼ ਗਿੱਲ ਜਾਣਦੀ ਹੈ ਕਿ ਉਸ ਨੇ ਆਪਣੇ ਦਰਸ਼ਕਾਂ ਦਾ ਦਿਲ ਕਿਵੇਂ ਜਿੱਤਣਾ ਹੈ। ਪਿਛਲੀ ਵਾਰ ਪੰਜਾਬੀ ਫ਼ਿਲਮ ‘ਹੌਸਲਾ ਰੱਖ’ ਵਿੱਚ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਨਾਲ ਨਜ਼ਰ ਆਈ ਸ਼ਹਿਨਾਜ਼ ਹਾਲ ਹੀ ਵਿੱਚ ਕਲਰਜ਼ ਟੀਵੀ ਦੇ ਇੱਕ ਰਿਐਲਿਟੀ ਸ਼ੋਅ ‘ਹੁਨਰਬਾਜ਼-ਦੇਸ਼ ਕੀ ਸ਼ਾਨ’ ਦੇ ਪ੍ਰੋਮੋ ਵਿੱਚ ਨਜ਼ਰ ਆਈ ਹੈ। ਸ਼ਹਿਨਾਜ਼ ਚਿੱਟੇ ਰੰਗ ਦੇ ਲਿਬਾਸ ਵਿੱਚ ਫ਼ਿਲਮ ‘ਸ਼ੇਰਸ਼ਾਹ’ ਦਾ ਗੀਤ ‘ਰਾਂਝਾ’ ਗਾਉਂਦੀ ਨਜ਼ਰ ਆ ਰਹੀ ਹੈ। ਉਹ ਆਪਣੇ ਹੁਨਰ ਬਾਰੇ ਵੀ ਗੱਲ ਕਰਦੀ ਹੈ, ਜਿਸ ਨਾਲ ਉਸ ਨੂੰ ਖੁਸ਼ੀ ਤੇ ਸਕੂਨ ਮਿਲਦਾ ਹੈ। ਕਲਰਜ਼ ਟੀਵੀ ਵੱਲੋਂ ਜਾਰੀ ਕੀਤੇ ਗਏ ਇਸ ਪ੍ਰੋਮੋ ਵਿੱਚ ਸ਼ਹਿਨਾਜ਼ ਨੂੰ ਵੇਖ ਕੇ ਉਸ ਦੇ ਚਾਹੁਣ ਵਾਲੇ ਖੁਸ਼ ਹਨ। ਅਦਾਕਾਰਾ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਕੁਝ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆ ਵੀ ਦਿੱਤੀ ਹੈ, ਜਿਨ੍ਹਾਂ ਵਿੱਚੋਂ ਇੱਕ ਨੇ ਲਿਖਿਆ ਹੈ, ‘ਤੁਸੀਂ ਆਪਣੀ ਹਰ ਅਦਾ ‘ਚ ਖ਼ੂਬਸੂਰਤ ਹੋ, ਕੋਈ ਵੀ ਸ਼ਬਦ ਤੁਹਾਨੂੰ ਨੀਵਾਂ ਨਹੀਂ ਦਿਖਾ ਸਕਦਾ।’ ਇੱਕ ਨੇ ਲਿਖਿਆ, ‘ਕਿਵੇਂ ਸ਼ਹਿਨਾਜ਼ ਦੀ ਸਿਰਫ਼ ਵੀਡੀਓ ਵੇਖ ਕੇ ਵੀ ਸਾਰਿਆਂ ਦਾ ਦਿਲ ਖੁਸ਼ ਹੋ ਸਕਦਾ ਹੈ। ਇਸੇ ਤਰ੍ਹਾਂ ਤਰੱਕੀ ਕਰਦੀ ਰਹੋ ਮੇਰੀ ਸਟਾਰ @ਸ਼ਹਿਨਾਜ਼_ਗਿੱਲ।’ ਇੱਕ ਹੋਰ ਨੇ ਲਿਖਿਆ, ‘ਵੇਖੋ ਸ਼ਹਿਨਾਜ਼ ਕਿੰਨੀ ਸੋਹਣੀ ਲੱਗ ਰਹੀ ਹੈ। ਉਸ ਦੇ ਹੁਸਨ ਦਾ ਕੋਈ ਸਾਨੀ ਨਹੀਂ।’ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, ‘ਜਦੋ ਸ਼ਹਿਨਾਜ਼ ਬਿੱਗ ਬੌਸ-13′ ਵਿੱਚ ਆਈ ਸੀ ਤਾਂ ਉਸ ਨੇ ਕਿਹਾ ਸੀ ਕਿ ਕਲਰਜ਼ ਕੋਲ ਜਲਵਾ ਹੋਵੇ ਨਾ ਹੋਵੇ, ਪਰ ਮੇਰੇ ਕੋਲ ਬਹੁਤ ਹੈ @ਸ਼ਹਿਨਾਜ਼_ਗਿੱਲ ਨੇ ਹਰ ਵਾਰ ਇਸ ਗੱਲ ਨੂੰ ਸੱਚ ਕਰ ਵਿਖਾਇਆ ਹੈ।’ ਇੱਕ ਹੋਰ ਨੇ ਲਿਖਿਆ ਕਿ ਜਦੋਂ ਵੀ ਸ਼ਹਿਨਾਜ਼ ਗਿੱਲ ਕਿਸੇ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈਂਦੀ ਹੈ ਤਾਂ ਉਸ ਦੇ ਚਾਹੁਣ ਵਾਲੇ ਉਸ ਨੂੰ ਵੇਖ ਕੇ ਪਾਗਲ ਹੋ ਜਾਂਦੇ ਹਨ।’ -ਟ੍ਰਿਬਿਊਨ ਵੈੱਬ ਡੈਸਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -