ਜਹਾਜ਼ ਉੱਤਰਨ ਤੋਂ ਪਹਿਲਾਂ ਰਨਵੇਅ ’ਤੇ ਆਇਆ ਆਵਾਰਾ ਕੁੱਤਾ, ਫਿਰ…
ਸੋਮਵਾਰ ਨੂੰ ਬਾਅਦ ਦੁਪਹਿਰ ਗੋਆ ਦੇ ਦਾਬੋਲਿਮ ਹਵਾਈ ਅੱਡੇ ਦੇ ਰਨਵੇਅ ‘ਤੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਆਵਾਰਾ ਕੁੱਤਾ ਦਿਖਣ ਬਾਅਦ ਵਿਸਤਾਰਾ ਏਅਰਲਾਈਨਜ਼ ਦਾ ਜਹਾਜ਼ ਬਿਨਾਂ ਲੈਂਡਿੰਗ ਦੇ ਬੰਗਲੌਰ ਪਰਤ ਗਿਆ। ਜਹਾਜ਼ ਦੇ ਪਾਇਲਟ ਨੂੰ ਕੁਝ ਦੇਰ ਲਈ ਰੁਕਣ ਲਈ ਕਿਹਾ ਗਿਆ ਸੀ ਪਰ ਜਹਾਜ਼ ਬੰਗਲੌਰ ਪਰਤ ਗਿਆ। ਦਾਬੋਲਿਮ ਏਅਰ ਬੇਸ ਆਈਐੱਨਐੱਸ ਹੰਸਾ ਨੇਵੀ ਬੇਸ ਦਾ ਹਿੱਸਾ ਹੈ। ਵਿਸਤਾਰਾ ਦੀ ਫਲਾਈਟ ਯੂਕੇ 881 ਨੇ ਸੋਮਵਾਰ ਨੂੰ ਬਾਅਦ ਦੁਪਹਿਰ 12.55 ਵਜੇ ਬੰਗਲੌਰ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਬਾਅਦ ਦੁਪਹਿਰ 3.05 ਵਜੇ ਵਾਪਸੀ ਕੀਤੀ। ਜਹਾਜ਼ ਨੇ ਫਿਰ ਸ਼ਾਮ 4.55 ‘ਤੇ ਬੰਗਲੌਰ ਤੋਂ ਉਡਾਣ ਭਰੀ ਅਤੇ ਸ਼ਾਮ 6.15 ‘ਤੇ ਗੋਆ ਪਹੁੰਚਿਆ।
The post ਜਹਾਜ਼ ਉੱਤਰਨ ਤੋਂ ਪਹਿਲਾਂ ਰਨਵੇਅ ’ਤੇ ਆਇਆ ਆਵਾਰਾ ਕੁੱਤਾ, ਫਿਰ… first appeared on Ontario Punjabi News.