ਲਗਜ਼ਰੀ ਗੱਡੀਆਂ ਦਾ ਰੀਟੇਲਰ ਬਣ ਕੇ ਲੈਂਬੌਰਗਨੀ, ਪੋਰਸ਼ਾ ਤੇ ਫਰਾਰੀ ਗੱਡੀਆਂ ਚੋਰੀ ਕਰਨ ਵਾਲਾ ਗਰੁੱਪ ਕਾਬੂ
ਲਗਜ਼ਰੀ ਗੱਡੀਆਂ ਦਾ ਰੀਟੇਲਰ ਬਣ ਕੇ ਲੈਂਬੌਰਗਨੀ, ਪੋਰਸ਼ਾ ਤੇ ਫਰਾਰੀ ਗੱਡੀਆਂ ਚੋਰੀ ਕਰਨ ਵਾਲਾ ਗਰੁੱਪ ਕਾਬੂ
ਹਾਲਟਨ, ਉਨਟਾਰੀਓ 13 ਨਵੰਬਰ : ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫਰੌਡ ਲੋਕਾਂ ਦੇ ਇੱਕ ਅਜਿਹੇ ਗਰੁੱਪ ਨੂੰ ਕਾਬੂ ਕੀਤਾ ਗਿਆ ਹੈ ਜਿਹੜਾ ਲਗਜ਼ਰੀ ਗੱਡੀਆਂ ਦੇ ਰੀਟੇਲਰਜ਼ ਦਾ ਨੁਮਾਇੰਦਾ ਬਣ ਕੇ ਲੈਂਬੌਰਗਿਨੀ, ਪੋਰਸ਼ਾ, ਫਰਾਰੀ ਤੇ 1·6 ਮਿਲੀਅਨ ਡਾਲਰ ਦੀਆਂ ਹੋਰ ਗੱਡੀਆਂ ਚੋਰੀ ਕਰ ਚੁੱਕਿਆ ਹੈ।
ਪੁਲਿਸ ਨੇ 2023 ਦੀਆਂ ਗਰਮੀਆਂ ਵਿੱਚ ਪੋ੍ਰਜੈਕਟ ਲਗਜ਼ ਸ਼ੁਰੂ ਕੀਤਾ ਸੀ। ਇਹ ਉਦੋਂ ਸ਼ੁਰੂ ਕੀਤਾ ਗਿਆ ਜਦੋਂ ਕੁੱਝ ਮਸ਼ਕੂਕਾਂ ਵੱਲੋਂ ਗ੍ਰੇਟਰ ਟੋਰਾਂਟੋ ਏਰੀਆ ਦੀਆਂ ਕਈ ਡੀਲਰਸਿ਼ਪਜ਼ ਉੱਤੇ ਜਾ ਕੇ ਧੋਖੇ ਨਾਲ ਕਈ ਲਗਜ਼ਰੀ ਗੱਡੀਆਂ ਹਾਸਲ ਕਰ ਲਈਆਂ ਗਈਆਂ। ਪੁਲਿਸ ਨੇ ਦੱਸਿਆ ਕਿ ਡੀਲਰਸਿ਼ਪ ਕੋਲ ਜਾਅਲੀ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਉਹ ਇਨ੍ਹਾਂ ਲਗਜ਼ਰੀ ਗੱਡੀਆਂ ਨੂੰ ਆਪਣੇ ਨਾਲ ਲੈ ਜਾਂਦੇ ਸਨ।
ਸੋਮਵਾਰ ਨੂੰ ਜਾਰੀ ਕੀਤੀ ਗਈ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਦਸਤਾਵੇਜ਼ਾਂ ਦੀ ਵਿਲੱਖਣ ਕੁਆਲਿਟੀ ਕਾਰਨ ਇਹ ਗਰੁੱਪ ਜੀਟੀਏ ਤੇ ਦੱਖਣੀ ਓਨਟਾਰੀਓ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਇਸ ਤਰ੍ਹਾਂ ਦੇ ਫਰਾਡ ਕਰਨ ਵਿੱਚ ਕਾਮਯਾਬ ਰਿਹਾ। ਪੁਲਿਸ ਨੇ ਦੱਸਿਆ ਕਿ ਉਹ ਜਲਦ ਹੀ ਮਸ਼ਕੂਕਾਂ ਦਾ ਪਤਾ ਲਾਉਣ ਵਿੱਚ ਕਾਮਯਾਬ ਰਹੀ ਤੇ ਇਸ ਦੇ ਨਾਲ ਹੀ ਇਸ ਗਰੁੱਪ ਦੇ ਅੱਗੇ ਵੱਡੇ ਡਿਸਟ੍ਰੀਬਿਊਸ਼ਨ ਗਰੁੱਪ ਨਾਲ ਲਿੰਕ ਦਾ ਵੀ ਪਤਾ ਲਾ ਲਿਆ ਗਿਆ।
ਯੂਐਸ ਹੋਮਲੈਂਡ ਸਕਿਊਰਿਟੀ ਦੇ ਨਾਲ ਨਾਲ ਟੋਰਾਂਟੋ ਪੁਲਿਸ, ਓਪੀਪੀ, ਅਮਰੀਕੀ ਪੁਲਿਸ ਫੋਰਸਿਜ਼ ਤੇ ਐਫਬੀਆਈ ਦੀ ਮਦਦ ਨਾਲ ਕਈ ਗੱਡੀਆਂ ਨੂੰ ਬਰਾਮਦ ਵੀ ਕਰ ਲਿਆ ਗਿਆ। ਜਿਨ੍ਹਾਂ ਗੱਡੀਆਂ ਨੂੰ ਬਰਾਮਦ ਕੀਤਾ ਗਿਆ ਉਨ੍ਹਾਂ ਵਿੱਚ ਹੇਠ ਲਿਖੀਆਂ ਗੱਡੀਆਂ ਸ਼ਾਮਲ ਸਨ ਜਿਨ੍ਹਾਂ ਨੂੰ ਸਮੁੰਦਰੋਂ ਪਾਰ ਵੇਚਿਆ ਜਾਣਾ ਸੀ :
· A 2023 Maybach GLS600 (valued at over $300,000)
· A 2020 Lamborghini Urus (also valued at over $300,000)
· A 2021 Ferrari F8 Spider (valued at $600,000)
· A 2023 Porche 911 Turbo (valued at more than $225,000)
· A 2017 Mercedes E400, and 2021 Dodge Durango (both valued over $60,000 each).
ਨਵੰਬਰ 2023 ਵਿੱਚ ਪੁਲਿਸ ਵੱਲੋਂ ਸਰਚ ਵਾਰੰਟ ਕਢਵਾ ਕੇ ਜੀਟੀਏ ਦੇ ਵੱਖ ਵੱਖ ਹਿੱਸਿਆਂ ਦੀਆਂ ਤਲਾਸ਼ੀਆਂ ਲਈਆਂ ਗਈਆਂ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਕੋਲੋਂ ਸਬੂਤ ਵੀ ਬਰਾਮਦ ਕੀਤੇ ਗਏ। ਇਸ ਦੌਰਾਨ ਮਿਸੀਸਾਗਾ ਦੇ 40 ਸਾਲਾ ਐਨੋਕ ਜੌਹਨਸਨ, ਓਕਵਿੱਲ ਦੇ 29 ਸਾਲਾ ਅਹਿਮਦ ਅਮੀਰੀ, 27 ਸਾਲਾ ਇਸਾਕ ਓਸੁੰਦੇ ਇਯਾਮੂ ਨੂੰ ਗ੍ਰਿਫਤਾਰ ਕੀਤਾ ਗਿਆ।
The post ਲਗਜ਼ਰੀ ਗੱਡੀਆਂ ਦਾ ਰੀਟੇਲਰ ਬਣ ਕੇ ਲੈਂਬੌਰਗਨੀ, ਪੋਰਸ਼ਾ ਤੇ ਫਰਾਰੀ ਗੱਡੀਆਂ ਚੋਰੀ ਕਰਨ ਵਾਲਾ ਗਰੁੱਪ ਕਾਬੂ first appeared on Ontario Punjabi News.